ਖੇਡਾਂ ਦਾ ਮਨੁੱਖੀ ਜੀਵਨ ਵਿੱਚ ਹੁੰਦਾ ਹੈ ਅਹਿਮ ਰੋਲ : ਵਿਧਾਇਕ ਜਗਰੂਪ ਗਿੱਲ

Bathinda Politics Punjab

ਬਠਿੰਡਾ, 1 ਦਸੰਬਰ : ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਹੁੰਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਮਿਲਖਾ ਸਿੰਘ ਮਾਸਟਰ ਐਥਲੈਟਿਕਸ ਕਲੱਬ ਵੱਲੋਂ ਸਥਾਨਕ ਡੀਏਵੀ ਕਾਲਜ ਵਿਖੇ ਕਰਵਾਏ ਗਏ ਪਹਿਲੇ ਪੰਜਾਬ ਮਾਸਟਰ ਐਥਲੈਟਿਕਸ ਮੀਟ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ।

ਇਸ ਮੌਕੇ ਵਿਧਾਇਕ ਜਗਰੂਪ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਅਤੇ ਨਵੇਕਲੀਆਂ ਪਹਿਲਕਦਮੀਆਂ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਕਿਸੇ ਵੀ ਖਿੱਤੇ ਵਿੱਚ ਸਖ਼ਤ ਮਿਹਨਤ ਕਰਕੇ ਅਤੇ ਦ੍ਰਿੜ ਇਰਾਦੇ ਨਾਲ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਪਾਇਆ ਜਾ ਸਕਦਾ ਹੈ।

ਇਸ ਦੌਰਾਨ ਸ. ਗਿੱਲ ਨੇ ਕਿਹਾ ਕਿ ਖੇਡਾਂ ਸਰੀਰ ਨੂੰ ਜਿੱਥੇ ਤੰਦਰੁਸਤ ਬਣਾਉਂਦੀਆਂ ਹਨ ਉੱਥੇ ਹੀ ਮਾਨਸਿਕਤਾ ਨੂੰ ਵੀ ਮਜ਼ਬੂਤ ਕਰਦੀਆ ਹਨ। ਸਮਾਗਮ ਦੌਰਾਨ ਉਹਨਾਂ ਖਿਡਾਰੀਆਂ ਨਾਲ ਜਾਣ- ਪਹਿਚਾਣ ਕਰਦਿਆਂ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ। 

ਕਰਵਾਈ ਗਈ ਇਸ ਅਥਲੈਟਿਕਸ ਮੀਟ ‘ਚ ਖਿਡਾਰੀਆਂ ਨੇ ਆਪੋ- ਆਪਣੀਆਂ ਖੇਡਾਂ ਦੇ ਜਲਵੇ ਦਿਖਾਏ। ਇਸ ਮੌਕੇ ਖਿਡਾਰੀਆਂ ਨੇ 5 ਕਿਲੋਮੀਟਰ ਦੌੜ, 3 ਕਿਲੋਮੀਟਰ ਵਾਕ ਦੌੜ, 1500 ਮੀਟਰ, 800 ਮੀਟਰ,400 ਮੀਟਰ, 200 ਮੀਟਰ,100 ਮੀਟਰ ਦੌੜਾਂ ਵਿੱਚ ਭਾਗ ਲੈਣ ਤੋਂ ਇਲਾਵਾ ਡਿਸਕਸ ਥਰੋਅ, ਸ਼ਾਟ ਪੁੱਟ ਅਤੇ ਲੌਂਗ ਜੰਪ ਆਦਿ ਖੇਡਾਂ ਵਿੱਚ ਖਿਡਾਰੀਆਂ ਨੇ ਆਪਣਾ ਪ੍ਰਦਰਸ਼ਨ ਕੀਤਾ। 

ਇਸ ਮੌਕੇ ਸ੍ਰੀ ਬਲਵਿੰਦਰ ਸਿੰਘ ਨੰਬਰਦਾਰ, ਸ੍ਰੀ ਮੋਹਨ ਲਾਲ ਬਾਂਸਲ, ਸ੍ਰੀ ਰਾਜੀਵ ਕੁਮਾਰ, ਪ੍ਰਗਟ ਸਿੰਘ ਗੁਰਬੀਰ ਸਿੰਘ, ਐਮਸੀ ਸ੍ਰੀ ਸੁਖਦੀਪ ਸਿੰਘ ਢਿੱਲੋਂ ਤੋਂ ਇਲਾਵਾ ਖਿਡਾਰੀ ਅਤੇ ਖੇਡ ਦਰਸ਼ਕ ਆਦਿ ਹਾਜ਼ਰ ਸਨ।