ਮੋਹਾਲੀ ਅਤੇ ਮਾਜਰੀ ਬਲਾਕ ਦੇ ਖੇਡ ਮੁਕਾਬਲੇ ਸ਼ੁਰੂ ਹੋਏ 

S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਸਤੰਬਰ, 2024:

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਪ੍ਰਸਾਸ਼ਨ ਅਤੇ ਖੇਡ ਵਿਭਾਗ ਦੁਆਰਾ ਖੇਡਾ ਵਤਨ ਪੰਜਾਬ ਦੀਆਂ (2024-25) ਬਲਾਕ ਪੱਧਰੀ ਖੇਡਾਂ ਮਿਤੀ 02.09.2024 ਤੋਂ 07.09.2024 ਤੱਕ ਕਰਵਾਈਆਂ ਜਾ ਰਹੀਆਂ ਹਨ। 

    ਅੱਜ ਬਲਾਕ ਮੋਹਾਲੀ( ਖੇਡ ਭਵਨ ਸੈਕਟਰ-78) ਅਤੇ ਬਲਾਕ ਮਾਜਰੀ (ਸਪੋਰਟਸ ਸਟੇਡੀਅਮ ਸਿੰਘਪੁਰਾ) ਵਿਖੇ ਖੇਡਾਂ ਸ਼ੁਰੂ ਹੋ ਗਈਆਂ। 

      ਮੋਹਾਲੀ ਬਲਾਕ ਵਿੱਚ ਖੇਡਾ ਦੀ ਸ਼ੁਰੂਆਤ ਐਸ.ਡੀ.ਐਮ. ਦੀਪਾਂਕਰ ਗਰਗ ਨੇ ਕੀਤੀ। ਇਸ ਮੌਕੇ ਏ.ਡੀ.ਐਸ. ਸ੍ਰੀ ਪਰਮਿੰਦਰ ਸਿੰਘ ਮੁਹਾਲੀ, ਜਿਲ੍ਹਾ ਖੇਡ ਅਫਸਰ ਸ੍ਰੀ ਰੁਪੇਸ਼ ਕੁਮਰਾ ਬੇਗੜਾ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡ ਮੁਕਾਬਲਿਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਲਗਪਗ 500 ਖਿਡਾਰੀ ਅਤੇ ਖੇਡਾਂ ਨੂੰ ਕਰਵਾਉਣ ਲਈ ਵੱਖ-ਵੱਖ ਕੋਚਿਜ ਅਤੇ ਖੇਡ ਅਧਿਆਪਕ ਹਾਜ਼ਰ ਸਨ।

    ਇਹਨਾਂ ਖੇਡਾ ਵਿੱਚ ਫੁੱਟਬਾਲ, ਐਥਲੈਟਿਕਸ, ਕਬੱਡੀ, ਖੋ-ਖੋ, ਕਬੱਡੀ(ਸਰਕਲ/ਨੈਸ਼ਨਲ ਸਟਾਇਲ), ਵਾਲੀਬਾਲ(ਸਮੈਸਿੰਗ/ਸੂਟਿੰਗ) ਖੇਡਾ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 30, ਅੰਡਰ-31 ਤੋਂ 40, ਅੰਡਰ-41 ਤੋਂ 50, ਅੰਡਰ-51 ਤੋਂ 60, ਅੰਡਰ-61 ਤੋਂ 70 ਅਤੇ 70 ਤੋਂ ਉਪਰ ਉਮਰ ਵਰਗ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈਣਗੇ। ਇਹਨਾ ਖੇਡਾ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ।

ਅੱਜ ਦੇ ਦਿਨ ਦੇ ਰਿਜ਼ਲਟ

ਬਲਾਕ ਮੋਹਾਲੀ ਕਾਰਪੋਰੇਸ਼ਨ ਰਿਜਲਟ

ਫੁੱਟਬਾਲ ਅੰਡਰ-14 ਲੜਕੇ

1. ਵਿਵੇਕ ਹਾਈ ਸਕੂਲ ਨੇ ਖੇਲੋ ਇੰਡੀਆਂ ਟੀਮ ਸੈਕਟਰ-78 ਨੂੰ ਹਰਾਇਆ।

ਫੁੱਟਬਾਲ ਅੰਡਰ-14 ਲੜਕੀਆਂ

1. ਬੀ.ਐਸ.ਐਚ.ਆਰੀਆਂ ਨੇ ਖੇਲੋ ਇੰਡੀਆਂ ਟੀਮ ਸੈਕਟਰ-78 ਨੂੰ ਹਰਾਇਆ।

ਫੁੱਟਬਾਲ ਅੰਡਰ-17 ਲੜਕੀਆਂ

1.  ਕੋਚਿੰਗ ਸੈਂਟਰ ਟੀਮ ਸੈਕਟਰ-78 ਨੇ ਸੈਮਰਾਕ ਸਕੂਲ ਨੂੰ ਹਰਾਇਆ।

ਅਥਲੈਟਿਕਸ ਅੰਡਰ-14 ਲੜਕੇ

1. ਲੰਮੀ ਛਾਲ : ਸਾਹਿਲ ਨੇ ਪਹਿਲਾ ਸਥਾਨ, ਸਾਹਿਬਰੋਪ ਸਿੰਘ ਨੇ ਦੂਜਾ ਸਥਾਨ, ਨਾਵਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ।

2. ਸ਼ਾਟ ਪੁੱਟ : ਅਨਹਦਬੀਰ ਨੇ ਪਹਿਲਾ ਸਥਾਨ ਅਤੇ ਹਰਗੁਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

3. 600 ਮੀਟਰ : ਰੌਣਕ ਪਹਿਲਾ ਸਥਾਨ, ਨਵਲ ਦੂਜਾ ਸਥਾਨ, ਵਿਕਾਸ ਤੀਜਾ ਸਥਾਨ ਪ੍ਰਾਪਤ ਕੀਤਾ।

ਅਥਲੈਟਿਕਸ ਅੰਡਰ-14 ਲੜਕੀਆਂ

1. ਲੰਮੀ ਛਾਲ : ਸੁਪ੍ਰੀਤ ਪਹਿਲਾ ਸਥਾਨ, ਦੀਵਮ ਦੂਜਾ ਸਥਾਨ, ਗੁਰਲੀਨ ਕੌਰ ਤੀਜਾ ਸਥਾਨ ਪ੍ਰਾਪਤ ਕੀਤਾ, ।

2. ਸ਼ਾਟ ਪੁੱਟ: ਗੋਤਮੀ ਪਹਿਲਾ ਸਥਾਨ, ਅਰਸਨੂਰ ਕੌਰ ਦੂਜਾ ਸਥਾਨ, ਜਪਨੀਤ ਕੌਰ ਤੀਜਾ ਸਥਾਨ ਪ੍ਰਾਪਤ ਕੀਤਾ।

3. 600 ਮੀਟਰ :  ਡਿਪਤੀ ਪਹਿਲਾ ਸਥਾਨ, ਗੁਰਲੀਨ ਕੌਰ ਦੂਜਾ ਸਥਾਨ, ਅਰਸ਼ੀਨ ਕੌਰ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਮਾਜਰੀ ਬਲਾਕ

ਫੁੱਟਬਾਲ ਅੰਡਰ-14 ਲੜਕੇ

1. ਸ.ਹ.ਸ. ਕੁੱਬਾਹੇੜੀ ਨੇ  ਆਈ.ਪੀ.ਐਸ. ਕੁਰਾਲੀ ਨੂੰ 3-0 ਨਾਲ ਹਰਾਇਆ।

ਕਬੱਡੀ ਨੈਸ਼ਨਲ ਸਟਾਇਲ ਅੰਡਰ-14 ਲੜਕੀਆਂ

1. ਪਿੰਡ ਮਾਜਰੀ ਨੇ ਸ.ਮ.ਸਿ. ਝਿਗੜਾ ਕਲਾ ਨੂੰ ਹਰਾਇਆ।

2. ਸ.ਮਿ.ਸ.ਮਾਜਰੀ ਨੇ ਸ.ਹ.ਸ.ਫਾਟਵਾ ਨੂੰ ਹਰਾਇਆ।