ਫ਼ਿਰੋਜ਼ਪੁਰ 09 ਅਪ੍ਰੈਲ 2024 ( ).
13 ਅਪ੍ਰੈਲ 2024 ਨੂੰ ਹੁਸੈਨੀਵਾਲਾ ਫਿਰੋਜ਼ਪੁਰ ਵਿਖੇ ਵਿਸਾਖੀ ਮੇਲੇ ਵਿੱਚ ਵਿਚ ਲੋਕਾਂ ਦੇ ਆਉਣ ਜਾਣ ਲਈ ਮੇਲਾ ਸਪੈਸ਼ਲ ਰੇਲ ਗੱਡੀਆਂ ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐਸ ਨੇ ਦੱਸਿਆ ਕਿ ਲੋਕਾਂ ਦੇ ਮੇਲੇ ਵਿਚ ਆਉਣ-ਜਾਣ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਤੋ ਹੁੰਦੇ ਹੋਏ ਹੁਸੈਨੀਵਾਲਾ ਲਈ ਸਵੇਰੇ 9.00 ਵਜੇ, 10.30 ਵਜੇ, 11.55 ਵਜੇ, ਬਾਅਦ ਦੁਪਹਿਰ 1.50 ਵਜੇ, 3.30 ਵਜੇ ਅਤੇ ਸ਼ਾਮ 5.00 ਵਜੇ ਚੱਲਣਗੀਆਂ ਅਤੇ ਹੁਸੈਨੀਵਾਲਾ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਹੁੰਦੇ ਹੋਏ ਫ਼ਿਰੋਜ਼ਪੁਰ ਛਾਉਣੀ ਲਈ ਸਵੇਰੇ 9.40 ਵਜੇ, 11.10 ਵਜੇ, ਬਾਅਦ ਦੁਪਹਿਰ 12.45 ਵਜੇ, 2.40 ਵਜੇ, ਸ਼ਾਮ 4.20 ਵਜੇ ਅਤੇ 6.00 ਵਜੇ ਚੱਲਣਗੀਆਂ।
ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਵੱਲੋਂ ਵਿਸ਼ੇਸ਼ ਬੱਸਾਂ ਫ਼ਿਰੋਜ਼ਪੁਰ ਛਾਉਣੀ ਤੋਂ ਹੁਸੈਨੀਵਾਲਾ ਲਈ ਸਵੇਰੇ 7:30 ਵਜੇ, 8:45 ਵਜੇ, 10:00 ਵਜੇ, 11:15 ਵਜੇ, ਬਾਅਦ ਦੁਪਹਿਰ 12:30 ਵਜੇ, 1:45 ਵਜੇ, 3:00 ਵਜੇ ਅਤੇ ਸ਼ਾਮ 4:00 ਵਜੇ ਚੱਲਣਗੀਆਂ ਅਤੇ ਹੁਸੈਨੀਵਾਲਾ ਤੋਂ ਵਾਪਸੀ ਫਿਰੋਜ਼ਪੁਰ ਛਾਉਣੀ ਲਈ ਸਵੇਰੇ 8:30 ਵਜੇ, 9:45 ਵਜੇ, 11:00 ਵਜੇ, ਬਾਅਦ ਦੁਪਹਿਰ 12:15 ਵਜੇ, 1:30 ਵਜੇ, 2:45 ਵਜੇ, 03:00 ਵਜੇ ਅਤੇ ਸ਼ਾਮ 05.00 ਵਜੇ ਚੱਲਣਗੀਆਂ। ਇਸੇ ਤਰ੍ਹਾਂ ਫਿਰੋਜ਼ਪੁਰ ਸ਼ਹਿਰ ਤੋਂ ਹੁਸੈਨੀਵਾਲਾ ਲਈ ਸਵੇਰੇ 8:00 ਵਜੇ, 9:00 ਵਜੇ, 9:45 ਵਜੇ, 10:15 ਵਜੇ, 11:30 ਵਜੇ, ਬਾਅਦ ਦੁਪਹਿਰ 12:45 ਵਜੇ, 2:00 ਵਜੇ ਅਤੇ 03:00 ਵਜੇ ਚੱਲਣਗੀਆਂ ਅਤੇ ਵਾਪਸੀ ਹੁਸੈਨੀਵਾਲਾ ਤੋਂ ਫਿਰੋਜ਼ਪੁਰ ਸ਼ਹਿਰ ਲਈ ਸਵੇਰੇ 9:00 ਵਜੇ, 10:00 ਵਜੇ, 10:30 ਵਜੇ, 11:30 ਵਜੇ, 12:45 ਵਜੇ, 02:00 ਵਜੇ, 03:30 ਵਜੇ ਅਤੇ ਸ਼ਾਮ 04:30 ਵਜੇ ਚੱਲਣਗੀਆਂ। ਇਹ ਬੱਸਾਂ ਰਸਤੇ ਦੀਆਂ ਸਵਾਰੀਆਂ ਨੂੰ ਹੁਸੈਨੀਵਾਲਾ ਤੱਕ ਲੈ ਜਾਣ ਤੇ ਵਾਪਸ ਲਿਆਉਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਸੈਨੀਵਾਲਾ ਵਿਖੇ ਵਿਸਾਖੀ ਮੇਲੇ ਤੇ ਆਉਣ-ਜਾਣ ਲਈ ਉਹ ਰੇਲ ਗੱਡੀ ਅਤੇ ਬੱਸ ਸੇਵਾ ਦਾ ਲਾਭ ਜ਼ਰੂਰ ਉਠਾਉਣ।