ਡਿਪਟੀ ਕਮਿਸ਼ਨਰ ਵੱਲੋਂ ਫੋਟੋਗ੍ਰਾਫੀ ਮੁਕਾਬਲੇ ”ਕੈਪਚਰ ਲੁਧਿਆਣਾ: ਮੋਮੈਂਟਸ ਆਫ਼ ਗ੍ਰੀਨ” ਤਹਿਤ ਵਧੀਆ ਕਲਿਕ ਲਈ ਵਿਸ਼ੇਸ਼ ਸਨਮਾਨ

Punjab

ਲੁਧਿਆਣਾ, 7 ਅਗਸਤ (000) – ਲੁਧਿਆਣਾ ਪ੍ਰਸ਼ਾਸਨ ਵੱਲੋਂ ”ਕੈਪਚਰ ਲੁਧਿਆਣਾ: ਮੋਮੈਂਟਸ ਆਫ਼ ਗ੍ਰੀਨੌ ਸਿਰਲੇਖ ਹੇਠ ਕਰਵਾਏ ਗਏ ਫੋਟੋਗ੍ਰਾਫੀ ਮੁਕਾਬਲੇ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੋ ਸਥਾਨਕ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਬਿਹਤਰੀਨ ਤਸਵੀਰਾਂ ਲਈ ਸਨਮਾਨਿਤ ਕੀਤਾ। ਇਸ ਮੁਕਾਬਲੇ ਦਾ ਉਦੇਸ਼ ਸਥਾਨਕ ਨਿਵਾਸੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ.

ਫੋਟੋਗ੍ਰਾਫਰ ਜਤਿਨ ਮਲਹੋਤਰਾ (39) ਅਤੇ ਸਰਕਾਰੀ ਅਧਿਆਪਕ ਕੁਲਦੀਪ ਸਿੰਘ (44) ਨੂੰ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੇ ਦਫ਼ਤਰ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਵਧੀਆ ਤਸਵੀਰਾਂ ਲਈ ਪ੍ਰਸ਼ੰਸਾ ਸਰਟੀਫਿਕੇਟ ਦਿੱਤੇ ਗਏ।

ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਮੁਕਾਬਲੇ ਲਈ ਲੁਧਿਆਣਾ ਨਿਵਾਸੀਆਂ ਵੱਲੋਂ 500 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਸਨ, ਜੋ ਕਿ ਬਿਨਾਂ ਉਮਰ ਦੀ ਸੀਮਾ ਦੇ ਸਾਰੇ ਨਿਵਾਸੀਆਂ ਲਈ ਖੁੱਲ੍ਹੀ ਸੀ। ਇਹ ਮੁਕਾਬਲਾ 15 ਜੂਨ ਨੂੰ ਸ਼ੁਰੂ ਹੋਇਆ ਸੀ ਅਤੇ ਦਾਖਲਿਆਂ ਲਈ ਅੰਤਿਮ ਮਿਤੀ 15 ਜੁਲਾਈ ਨਿਰਧਾਰਿਤ ਕੀਤੀ ਗਈ ਸੀ। ਇਹ ਵੇਕ ਅੱਪ ਲੁਧਿਆਣਾ ਮਿਸ਼ਨ ਦਾ ਹਿੱਸਾ ਸੀ ਅਤੇ ਇਸ ਦਾ ਉਦੇਸ਼ ਖਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਵਾਤਾਵਰਨ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕਰਨਾ ਸੀ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਚੁਣੀਆਂ ਗਈਆਂ ਤਸਵੀਰਾਂ ਜ਼ਿਲ੍ਹੇ ਦੀ ਅਧਿਕਾਰਤ ਵੈੱਬਸਾਈਟ ਅਤੇ ਜਨਤਕ ਪ੍ਰਦਰਸ਼ਨੀ ‘ਤੇ ਦਿਖਾਈਆਂ ਜਾਣਗੀਆਂ।