ਫ਼ਰੀਦਕੋਟ 11 ਫ਼ਰਵਰੀ,2024
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਐਮ.ਐਲ.ਏ ਫਰੀਦਕੋਟ ਸ਼. ਗੁਰਦਿੱਤ ਸਿੰਘ ਸੇਖੋਂ ਨੇ ਅਫਸਰ ਕਲੱਬ ਫਰੀਦਕੋਟ ਵਿਖੇ ਜਿਮੀ ਅੰਗਦ ਸਿੰਘ ਲੇਖਕ ਤੇ ਮਨੋਵਿਗਿਆਨੀ ਦੀ “24 ਮਾਨਸਿਕ ਸ਼ਕਤੀ ਸਿਧਾਂਤ ਕਿਤਾਬ ਲਾਂਚ ਕੀਤੀ। ਇਸ ਮੌਕੇ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦੀ ਧਰਮਪਤੀ ਬੇਅੰਤ ਕੌਰ ਵਿਸ਼ੇਸ਼ ਤੌਰ ਤੇ ਹਾਜਰ ਸਨ।
ਸਪੀਕਰ ਸੰਧਵਾ ਨੇ ਕਿਤਾਬ ਲਾਂਚ ਕਰਦਿਆਂ ਕਿਹਾ ਕਿ ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਆਪਣੀ ਮਾਨਸਿਕਤਾ ਤਾਕਤ ਨੂੰ ਕਿਵੇਂ ਪਹਿਚਾਨਣਾ ਹੈ।”24 ਮਾਨਸਿਕ ਸ਼ਕਤੀ ਸਿਧਾਂਤ” ਇੱਕ ਮਨੋਵਿਗਿਆਨਕ ਵਰਕਬੁੱਕ ਹੈ,ਜੋ ਵਿਅਕਤੀ ਨੂੰ ਸਵੈ-ਖੋਜ ਅਤੇ ਇਲਾਜ ਦੇ ਸਾਧਨਾਂ ਨਾਲ ਸਮਰੱਥ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਸ ਕਿਤਾਬ ਦੇ ਪੰਨਿਆਂ ਅੰਦਰ ਇੱਕ ਡੂੰਘੀ ਸਵੈ ਮਨੋਖੋਜ ਜਾਂ ਚਿਕਿਤਸਾ ਦਾ ਰਾਹ ਛੁਪਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਤੁਹਾਨੂੰ ਤੁਹਾਡੇ ਸਰੀਰ, ਮਨ ਅਤੇ ਦਿਮਾਗ ਦੀਆਂ ਗੁੰਝਲਾਂ ਨੂੰ ਸੁਲਝਾਉਣ ਲਈ ਇੱਕ ਮਾਰਗ ਦਰਸ਼ਨ ਦੇ ਵਾਂਗ ਕੰਮ ਕਰੇਗੀ ।
ਐਮ.ਐਲ.ਏ ਫਰੀਦਕੋਟ ਨੇ ਕਿਹਾ ਕਿ ਇਸ ਕਿਤਾਬ ਵਿਚ ਗਿਆਨ ਦਾ ਭੰਡਾਰ ਛੁਪਿਆ ਹੋਇਆ ਹੈ ਅਤੇ ਇਹ ਕਿਤਾਬ ਮਾਨਸਿਕ ਸਿਹਤ ਦਾ ਅਸਲ ਖ਼ਜ਼ਾਨਾ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਸਾਡੇ ਭਾਈਚਾਰੇ ਵਿੱਚ ਮਾਨਸਿਕ ਸਿਹਤ ਅਤੇ ਸਵੈ-ਸੰਭਾਲ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਵੀ ਯੋਗਦਾਨ ਪਾਵੇਗੀ।ਇਹ ਕਿਤਾਬ ਪੰਜਾਬ ਦੇ ਮਸ਼ਹੂਰ ਯੂਨੀਸਟਾਰ ਪਬਲਿਸ਼ਰਜ਼ ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।