ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

Politics Punjab

ਫ਼ਰੀਦਕੋਟ 18 ਜਨਵਰੀ,2025

ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਦਸ਼ਮੇਸ਼ ਡੈਂਟਲ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ 1 ਲੱਖ ਰੁਪਏ ਆਪਣੀ ਅਖਤਿਆਰੀ ਕੋਟੇ ਵਿੱਚੋਂ ਭੇਟ ਕੀਤੇ।

ਇਸ ਤੋਂ ਇਲਾਵਾ ਉਨ੍ਹਾਂ ਬਾਬਾ ਫਰੀਦ ਬੈਡਮਿੰਟਨ ਕਲੱਬ ਨੂੰ 5 ਲੱਖ ਰੁਪਏ ਅਤੇ ਬਾਬਾ ਫਰੀਦ ਫੁਟਬਾਲ ਕਲੱਬ ਨੂੰ 1 ਲੱਖ ਰੁਪਏ ਆਪਣੀ ਅਖਤਿਆਰੀ ਕੋਟੇ ਵਿੱਚੋਂ ਦਿੱਤੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਖੇਡਾਂ ਨੂੰ ਉਤਸਾਹਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾ ਕੇ ਪੰਜਾਬ ਵਿਚ ਖੇਡ ਸਭਿਆਚਾਰ ਨੂੰ ਹੋਰ ਪ੍ਰਫੁਲਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਹਰ ਵਰਗ ਦਾ ਵਿਅਕਤੀ ਆਪਣੀ ਮਨਪਸੰਦ ਖੇਡ ਨਾਲ ਜੁੜਿਆ ਹੈ। 

 ਇਸ ਮੌਕੇ ਪ੍ਰਿੰਸੀਪਲ ਤਰੁਣ ਕੁਮਾਰ, ਡਾ. ਗੁਰਸੇਵਕ ਸਿੰਘ, ਸ ਜਸਵੀਰ ਸਿੰਘ ਸੰਧੂ,ਸ. ਸਵਰਨਜੀਤ ਸਿੰਘ ਗਿੱਲ ਗੁਰਦੀਪ ਸਿੰਘ ਢਿੱਲੋ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *