ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵੱਖ-ਵੱਖ ਸਮਾਜਿਕ, ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ

Faridkot Politics Punjab

ਕੋਟਕਪੂਰਾ 29 ਦਸੰਬਰ,2024

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਹਲਕੇ ਦੇ ਵੱਖ-ਵੱਖ ਸਮਾਜਿਕ,ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ।

 ਇਸ ਮੌਕੇ ਉਨ੍ਹਾਂ ਡੇਰਾ ਦਰਿਆਗਰੀ ਕੋਟਕਪੂਰਾ ਵਿਖੇ 

 ਗਰਿਡ ਸਬ ਸਟੇਸ਼ਨ ਟੈਕਨੀਕਲ ਅਤੇ ਕਲੈਰੀਕਲ ਯੂਨੀਅਨ ਪੰਜਾਬ ਵੱਲੋਂ ਆਯੋਜਿਤ ਸੂਬਾ ਪੱਧਰੀ ਸਲਾਨਾ ਇਜਲਾਸ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਇਸ ਮੌਕੇ ਸਟੇਟ ਕਮੇਟੀ ਨੇ ਮੁੱਖ ਮਹਿਮਾਨ ਜੀ ਨੂੰ ਜੀ ਆਇਆ ਆਖਿਆ ਤੇ ਸਬ ਸਟੇਸਨ ਸਟਾਫ ਦੀਆ ਮੁਸ਼ਕਲਾਂ ਦਾ ਹੱਲ ਪੰਜਾਬ ਸਰਕਾਰ ਅਤੇ ਦੋਨਾ ਮਨੇਜਮੈਟਾਂ ਤੋਂ ਕਰਵਾਉਣ ਦੀ ਬੇਨਤੀ ਕੀਤੀ ਅਤੇ ਮ੍ਰਿਤਕਾਂ ਦੇ ਆਸ਼ਰਿਤਾ ਨੂੰ ਨੌਕਰੀਆ ਦੇਣ ਦੀ ਮੰਗ ਵੀ ਕੀਤੀ ਕਿ ਬਿਨਾਂ ਕਿਸੇ ਰਿਕਵਰੀ ਦੇ ਉਨ੍ਹਾਂ ਨੂੰ ਨੌਕਰੀਆ ਦਿਤੀਆ ਜਾਣ। ਸਪੀਕਰ ਸੰਧਵਾਂ ਨੇ ਯਕੀਨ ਦਵਾਇਆ ਕਿ ਮਸਲੇ ਹੱਲ ਜਰੂਰ ਕਰਵਾਏ ਜਾਣਗੇ ।

 ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਸਾਰੇ ਵਰਗਾਂ ਦੀ ਭਲਾਈ ਤੇ ਬੇਹਤਰੀ ਅਤੇ ਰਾਜ ਦੀ ਤਰੱਕੀ ਤੇ ਵਿਕਾਸ ਲਈ ਵਚਨਬੱਧ ਹੈ ਤੇ ਪੰਜਾਬ ਸਰਕਾਰ ਵੱਲੋਂ ਸਾਰੇ ਵਰਗਾਂ ਦੀ ਭਲਾਈ ਲਈ ਵੱਡੀ ਪੱਧਰ ਤੇ ਜਿੱਥੇ ਵਿਕਾਸ ਸਕੀਮਾਂ ਚਲਾਈਆਂ ਗਈਆਂ ਹਨ ਉੱਥੇ ਰਾਜ ਦੇ ਚਹੁੰ-ਪੱਖੀ ਵਿਕਾਸ ਲਈ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਸਮੇਤ ਹਰ ਵਰਗ ਦੇ ਤਰੱਕੀ ਤੇ ਵਿਕਾਸ ਲਈ ਯਤਨਸ਼ੀਲ ਅਤੇ ਵਚਨਬੱਧ ਹੈ। 

ਇਸ ਮੌਕੇ ਸਰਪ੍ਰਸਤ ਪ੍ਰਵੀਨ ਭਾਰਦਵਾਜ, ਮੁੱਖ ਸਲਾਹਕਾਰ ਕੁਲਵਿੰਦਰ ਸਿੰਘ, ਪ੍ਰਧਾਨ ਗੁਰਵਿੰਦਰ ਸਿੰਘ ਖੀਵਾ, ਜਨਰਲ ਸੈਕਟਰੀ ਕ੍ਰਿਸ਼ਨ ਭਾਰਦਵਾਜ, ਸੀਨੀ.ਮੀਤ. ਪ੍ਰਧਾਨ ਹਰਦੀਪ ਸਿੰਘ ਔਲਖ,ਮੀਤ ਪ੍ਰਧਾਨ ਪਰਮਜੀਤ ਸਿੰਘ, ਜੁਆਇੰਟ ਸੈਕਟਰੀ ਰਵਿੰਦਰ ਸਿੰਘ ਖੰਨਾ, ਵਿੱਤ ਸਕੱਤਰ ਰਮਨਜੀਤ ਸਿੰਘ ਚਾਨਾ, ਪ੍ਰੈਸ ਸਕੱਤਰ ਵਿੱਕੀ ਕੁਮਾਰ, ਚੀਫ ਆਰਗੇਨਾਈਜ਼ਰ ਸੰਦੀਪ ਕੁਮਾਰ, ਦਫ਼ਤਰੀ ਸਕੱਤਰ ਵਿਸ਼ਨੂੰ ਜਿੰਦਲ, ਕਾਨੂੰਨੀ ਸਲਾਹਕਾਰ ਲਖਬੀਰ ਸਿੰਘ ਆਦਿ ਹਾਜ਼ਰ ਸਨ।

ਇਸ ਉਪਰੰਤ ਸਪੀਕਰ ਸੰਧਵਾਂ ਨੇ ਏਕਨੂਰ ਥਾਪਰ ਵਾਸੀ ਕੋਟਸੁਖੀਆ ਦੀ ਅੰਤਿਮ ਅਰਦਾਸ ਦੇ ਭੋਗ ਵਿੱਚ ਸ਼ਿਰਕਤ ਕੀਤੀ। ਬੀਤੇ ਦਿਨੀਂ ਇਕ ਸੜਕ ਹਾਦਸੇ ਵਿੱਚ ਏਕਨੂਰ ਥਾਪਰ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਹਰੀਕੇ ਕਲਾਂ ਵਿਖੇ ਸ. ਮਹਿੰਦਰ ਸਿੰਘ ਬਰਾੜ  ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਵਿੱਚ ਵੀ ਸ਼ਿਰਕਤ ਕੀਤੀ।

 ਉਨ੍ਹਾਂ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਿਵਾਰ ਵਿਚੋਂ ਕਿਸੇ ਜੀਅ ਦਾ ਇਸ ਤਰ੍ਹਾਂ ਚਲੇ ਜਾਣਾ ਬਹੁਤ ਪੀੜ੍ਹਾਦਾਇਕ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Leave a Reply

Your email address will not be published. Required fields are marked *