ਐਸ.ਏ.ਐਸ.ਨਗਰ, 04 ਦਸੰਬਰ, 2024:
ਪੰਜਾਬ ਨੈਸ਼ਨਲ ਬੈਂਕ, ਐਸ.ਐਲ.ਬੀ.ਸੀ ਪੰਜਾਬ ਅਤੇ ਐਲ.ਡੀ.ਐਮ ਮੋਹਾਲੀ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਪਿੰਡ ਰਾਣੀਮਾਜਰਾ ਬਲਾਕ ਮਾਜਰੀ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਦੇ ਨਾਮਾਂਕਣ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਡੀ ਜੀ ਐਮ ਐਸ ਐਲ ਬੀ ਸੀ ਪੰਜਾਬ ਆਰ ਕੇ ਮੀਨਾ ਮੁੱਖ ਮਹਿਮਾਨ ਸਨ।
ਐਲ ਡੀ ਐਮ ਮੁਹਾਲੀ ਸ੍ਰੀ ਐਮ ਕੇ ਭਾਰਦਵਾਜ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਇਸ ਬਾਰੇ ਵੀ ਜਾਗਰੂਕ ਕੀਤਾ ਕਿ ਉਹ ਸਾਈਬਰ ਕਰਾਈਮ ਦਾ ਸ਼ਿਕਾਰ ਹੋਣ ਤੋਂ ਕਿਵੇਂ ਬਚ ਸਕਦੇ ਹਨ।
ਮੀਨਾ ਨੇ ਪੰਜਾਬ ਰਾਜ ਦੇ ਆਰਥਿਕ ਵਿਕਾਸ ਵਿੱਚ ਬੈਂਕਾਂ ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੋੜ ਅਨੁਸਾਰ ਸਾਰੀਆਂ ਸਰਕਾਰੀ ਸਪਾਂਸਰਡ ਸਕੀਮਾਂ ਦਾ ਲਾਭ ਲੈਣ। ਮੀਨਾ ਨੇ ਆਮ ਲੋਕਾਂ ਨੂੰ ਚੰਗੇ ਸਿਬਿਲ ਸਕੋਰ ਨੂੰ ਬਣਾਈ ਰੱਖਣ ਲਈ ਬੈਂਕ ਲੋਨ ਫੰਡਾਂ ਦੀ ਸਮੇਂ ਸਿਰ ਅਦਾਇਗੀ ਦੀ ਮਹੱਤਤਾ ਬਾਰੇ ਵੀ ਦੱਸਿਆ।
ਸ਼ਾਖਾ ਮੁਖੀ ਪੀ.ਐਨ.ਬੀ. ਰਾਣੀਮਾਜਰਾ, ਰੀਤੂ ਨੇ ਦੋ ਸਮਾਜਿਕ ਸੁਰੱਖਿਆ ਸਕੀਮਾਂ ਲਈ 50 ਗਾਹਕ ਮੌਕੇ ‘ਤੇ ਹੀ ਰਜਿਸਟਰ ਕੀਤੇ। ਕੈਂਪ ਦੌਰਾਨ ਪਿੰਡ ਦੇ ਸਰਪੰਚ, ਗ੍ਰਾਮ ਪੰਚਾਇਤ ਸਕੱਤਰ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿੱਚ ਬ੍ਰਾਂਚ ਹੈਡ ਰੀਤੂ ਨੇ ਧੰਨਵਾਦ ਕੀਤਾ।