ਨਸ਼ਿਆ ਦੇ ਖਾਤਮੇ ਦੇ ਮੱਦੇਨਜ਼ਰ ਸੈਮੀਨਾਰ ਆਯੋਜਿਤ

Bathinda

ਬਠਿੰਡਾ, 18 ਜੂਨ : ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਮਾਣਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਆਈ.ਪੀ.ਐੱਸ ਪਰਮਾਰ ਆਈ.ਪੀ.ਐੱਸ ਵਧੀਕ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ, ਸ਼੍ਰੀ ਦੀਪਕ ਪਾਰੀਕ, ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਦੀ ਰਹਿਨੁਮਾਈ ਹੇਠ ਆਮ ਲੋਕਾਂ ਦੀ ਸੁਰੱਖਿਆ ਅਤੇ ਵਿਸ਼ਵਾਸ ਬਣਾਈ ਰੱਖਣ ਲਈ ਪਿੰਡਾਂ, ਸ਼ਹਿਰਾਂ ਦੇ ਮੋਹਤਵਾਰ/ਐੱਮ.ਸੀਜ ਵਿਅਕਤੀਆਂ ਅਤੇ ਸਰਪੰਚਾਂ ਦੇ ਨਾਲ ਪਬਲਿਕ ਮੀਟਿੰਗ ਕਰਕੇ ਨਸ਼ਿਆ ਦੇ ਖਾਤਮੇ ਕਰਨ ਲਈ ਸੈਮੀਨਾਰ ਕੀਤਾ ਗਿਆ। ਥਾਣਾ ਮੌੜ ਦੀ ਪੁਲਿਸ ਸਮਾਜ ਵਿਰੋਧੀਆਂ ਅਨਸਰਾਂ ਦੀਆਂ ਗਤੀ ਵਿਧੀਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਵੱਚਨ ਬੱਧ ਹੈ।

ਸ਼੍ਰੀ ਰਾਹੁਲ ਭਾਰਦਵਾਜ ਪੀ.ਪੀ.ਐੱਸ ਡੀ.ਐੱਸ.ਪੀ ਸ:ਡ ਮੌੜ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਮੌੜ ਦੀ ਪੁਲਿਸ ਵੱਲੋਂ ਅੱਜ ਪਿੰਡ ਮਾਨਸਾ ਕਲਾਂ ਵਿਖੇ ਨਸ਼ਿਆਂ ਖਿਲਾਫ ਸੈਮੀਨਾਰ ਕੀਤਾ ਗਿਆ।ਇਹ ਸੈਮੀਨਾਰ ਪਿੰਡ ਮਾਨਸਾ ਕਲਾਂ ਦੇ ਲੋਕਾਂ/ਬਜੁਰਗ ਮਾਤਾ ਭੈਣਾਵਾ ਅਤੇ ਬੱਚਿਆ ਅਤੇ ਐੱਸ.ਆਈ ਕੇਵਲ ਸਿੰਘ ਮੁੱਖ ਅਫਸਰ ਥਾਣਾ ਮੌੜ ਅਤੇ ਪੁਲਿਸ ਸਾਂਝ ਕੇਦਰ ਦੇ ਅਧਿਕਾਰੀ ਹੌਲਦਾਰ ਜਗਦੀਪ ਸਿੰਘ,ਯਾਦਵਿੰਦਰ ਸਿੰਘ ਪੁਲਿਸ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ।ਇਹ ਸੈਮੀਨਾਰ ਦਾ ਮੰਤਵ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਾਉਣਾ ਸੀ ਅਤੇ ਏਰੀਆ ਵਿੱਚ ਨਸ਼ਾ ਵੇਚਣ ਵਾਲੇ ਤਸ਼ਕਰਾ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣ ਸਬੰਧੀ ਰਾਬਤਾ ਬਣਾਉਣਾ ਸੀ। ਇਸ ਸੈਮੀਨਾਰ ਨੂੰ ਪਬਲਿਕ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।

ਇਸ ਸੈਮੀਨਾਰ ਵਿੱਚ ਸ਼੍ਰ੍ਰੀ ਰਾਹੁਲ ਭਾਰਦਵਾਜ ਪੀ.ਪੀ.ਐੱਸ  ਡੀ.ਐੱਸ.ਪੀ (ਸਬ:ਡ ਮੌੜ) ਬਠਿੰਡਾ ਵੱਲੋਂ ਸੈਮੀਨਾਰ ਵਿੱਚ ਸੰਬੋਧਨ ਕਰਦਿਆਂ ਸਮੂਹ ਹਾਜਰੀ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਹਾਜਰੀ ਨੂੰ ਕਿਹਾ ਗਿਆ ਕਿ ਨਸ਼ੇ ਨੂੰ ਖਤਮ ਕਰਨ ਵਿੱਚ ਉਹ ਆਪਣਾ ਵਡਮੁੱਲਾ ਯੋਗਦਾਨ ਦੇਣ ਅਤੇ ਪਬਲਿਕ ਨੂੰ ਨਸ਼ੇ ਤੋਂ ਬਚਾਉਣ ਅਤੇ ਜਿਹੜੇ ਵਿਅਕਤੀ/ਨੌਜਵਾਨ ਨਸ਼ੇ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਡੀ.ਅਡਿੱਕਸ਼ਨ ਸੈਂਟਰ ਅਤੇ ਰੀ-ਹੈਬਲੀਟੇਸ਼ਨ ਸੈਂਟਰਾਂ ਤੋਂ ਇਲਾਜ ਕਰਾਉਣ ਲਈ ਜਾਗਰੂਕ ਕਰਨ ਅਤੇ ਕਿਸੇ ਵੀ ਨਸ਼ਾ ਤਸ਼ਕਰ ਸਬੰਧੀ ਕੋਈ ਇਤਲਾਹ ਜਾਣਕਾਰੀ ਮਿਲਣ ਤੇ ਪੁਲਿਸ ਨੂੰ ਸੂਚਨਾ ਦੇਣ।

ਇਸ ਤੋਂ ਇਲਾਵਾ ਸਾਂਝ ਕੇਦਰ ਮੌੜ ਅਤੇ ਥਾਣਾ ਮੌੜ ਦੀ ਪੁਲਿਸ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਬੈਨਰ ਵੰਡੇ ਗਏ।