ਐਸ.ਡੀ.ਐਮ. ਚਾਰੂ ਮਿਤਾ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ-2024 ਸਬੰਧੀ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

Moga

ਮੋਗਾ, 2 ਫਰਵਰੀ:
ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਅਪ੍ਰੈਲ ਵਿੱਚ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਚੋਣਾਂ ਪਾਰਦਰਸ਼ੀ ਅਤੇ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਲਗਾਈਆ ਜਾਂਦੀਆਂ ਹਨ, ਜਿਨ੍ਹਾਂ ਸਬੰਧੀ ਵੱਖ-ਵੱਖ ਵਿਭਾਗ ਪਾਸੋਂ ਅਧਿਕਾਰੀਆਂ/ਕਰਮਚਾਰੀਆਂ ਦਾ ਡਾਟਾ ਇੱਕ ਵੈਬਸਾਈਟ ਉੱਪਰ ਅਪਲੋਡ ਕਰਵਾਇਆ ਜਾ ਰਿਹਾ ਹੈ। ਇਸ ਨਵੀਂ ਵੈਬਸਾਈਟ ਉੱਪਰ ਮੁਲਾਜ਼ਮਾਂ ਦਾ ਡਾਟਾ ਅਪਲੋਡ ਕਰਨ ਦੀਆਂ ਬਾਰੀਕੀਆਂ ਅਤੇ ਇਸ ਵਿੱਚ ਡਾਟਾ ਅਪਲੋਡ ਕਰਨ ਲਈ ਕਰਮਚਾਰੀਆਂ ਦੀ ਇੱਕ ਦਿਨਾ ਟ੍ਰੇਨਿੰਗ ਅੱਜ ਡਿਪਟੀ ਕਮਿਸ਼ਨਰ ਮੋਗਾ ਦੇ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਗਈ।
ਇਸ ਟ੍ਰ਼ੇਨਿੰਗ ਵਿੱਚ ਮੋਗਾ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਟ੍ਰੇਨਿੰਗ ਦੀ ਪ੍ਰਧਾਨਗੀ ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਚਾਰੂ ਮਿਤਾ ਨੇ ਕੀਤੀ। ਨੀਰਜ ਗਰਗ ਜ਼ਿਲ੍ਹਾ ਸੂਚਨਾ ਅਫ਼ਸਰ ਮੋਗਾ ਵੱਲੋਂ ਹਾਜ਼ਰੀਨ ਨੂੰ ਵੈਬਸਾਈਟ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।  
ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਚਾਰੂ ਮਿਤਾ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਗ੍ਰੇਡ ਏ/ਬੀ/ਸੀ/ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਡਾਟਾ ਇਸ ਵੈਬਸਾਈਟ ਉੱਪਰ ਜਲਦ ਤੋਂ ਜਲਦ ਅਪਡੇਟ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਸਬੰਧੀ ਅਤੇ ਲੋੜੀਂਦੀਆਂ ਹਦਾਇਤਾਂ/ਨਿਯਮਾਂ ਦੀ ਜਾਣਕਾਰੀ ਵੀ ਸਾਂਝੀ ਦਿੱਤੀ।ਉਨ੍ਹਾਂ ਦੱਸਿਆ ਕਿ ਕੋਈ ਵੀ ਕਰਮਚਾਰੀ ਜੋ ਰੈਗੂਲਰ/ਕੰਟਰੈਕਟ/ਐਡਹੋਕ ਜਾਂ ਕੋਈ ਹੋਰ ਡੀ.ਡੀ.ਓ ਪਾਸੋਂ ਤਨਖਾਹ ਲੈ ਰਹੇ ਹਨ, ਉਹਨਾਂ ਸਭ ਦਾ ਦਾ ਡਾਟਾ ਹਰ ਹਾਲਤ ਵਿੱਚ ਭਰਿਆ ਜਾਵੇ ਤੇ ਆਪਣੇ ਪੱਧਰ ਤੇ ਕਿਸੇ ਵੀ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ ਦੇਣ ਦੀ ਜਾਂ ਅਧੂਰਾ ਡਾਟਾ ਭੇਜਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।