ਐਸ.ਡੀ.ਐਮ. ਅਬੋਹਰ ਨੇ ਪਿੰਡ ਰਾਏਪੁਰਾ ਅਤੇ ਕਾਲਾ ਟਿੱਬਾ ਦਾ ਦੌਰਾ ਕਰ ਕਿਸਾਨਾ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ

Fazilka Politics Punjab

ਅਬੋਹਰ 9 ਨਵੰਬਰ
ਡਿਪਟੀ ਕਮਿਸ਼ਨ ਮੈਡਮ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ *ਤੇ ਐਸ.ਡੀ.ਐਮ. ਅਬੋਹਰ ਕ੍ਰਿਸ਼ਨ ਪਾਲ ਰਾਜਪੁਤ ਨੇ ਅਬੋਹਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਵਾਤਾਵਰਣ ਦੀ ਸ਼ੁਧਤਾ ਨੂੰ ਬਰਕਰਾਰ ਰੱਖਣ ਹਿਤ ਆਪਣਾ ਯੋਗਦਾਨ ਪਾਉਂਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਵਿਧੀ ਰਾਹੀਂ ਨਿਬੇੜਾ ਕਰਨ ਸਬੰਧੀ ਪ੍ਰੇਰਿਤ ਕੀਤਾ।
ਐਸ.ਡੀ.ਐਮ. ਅਬੋਹਰ ਨੇ ਪਿੰਡ ਰਾਏਪੁਰਾ ਅਤੇ ਕਾਲਾ ਟਿੱਬਾ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ *ਤੇ ਮਸ਼ੀਨਾ ਮੁਹੱਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਨੂੰ ਜਮੀਨ ਵਿਚ ਵਹਾ ਕੇ ਰਹਿੰਦ-ਖੂਹੰਦ ਦਾ ਨਿਪਟਾਰਾ ਕਰ ਸਕਦੇ ਹਨ। ਇਸ ਮੌਕੇ ਕਲਸਟਰ ਅਫਸਰ ਪ੍ਰਵੀਨ ਕੁਮਾਰ ਅਤੇ ਰਾਜਿੰਦਰ ਕੁਮਾਰ ਨੋਡਲ ਅਫਸਰ ਅਤੇ ਪਿੰਡ ਦੇ ਵਸਨੀਕ ਆਦਿ ਹਾਜਰ ਸਨ।