ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫਸਲ ਦਾ ਕੀਤਾ ਸਰਵੇਖਣ

Fazilka

ਫਾਜ਼ਿਲਕਾ 1 ਸਤੰਬਰ 2024….

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਐਸ.ਐਸ.ਗੋਸਲ ਦੀ ਅਗਵਾਈ ਅਤੇ ਪ੍ਰਸਾਰ ਨਿਰਦੇਸ਼ਕ ਡਾ.ਐਮ ਐਸ. ਭੁੱਲਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੀ.ਏ.ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ, ਖੇਤਰੀ ਖੋਜ ਕੇਂਦਰ ਦੇ ਵਿਗਿਆਨੀਆਂ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ ਵੱਖ ਪਿੰਡ ਕੱਲਰਖੇੜਾ, ਝੂੰਮਿਆਂਵਾਲੀ, ਖੁੱਬਣ, ਮੋੜੀਖੇੜਾ, ਤੂਤਾ, ਪੰਜਾਵਾਂ, ਗਿਦੜਾਵਾਲੀ, ਭੰਗਰਖੇੜਾ, ਅੱਚਾੜਿੱਕੀ ਦੀਵਾਨਖੇੜਾ, ਝੋਟੀਆਂਵਾਲੀ, ਬਕੈਨਵਾਲਾ, ਹਰੀਪੁਰਾ ਅਤੇ ਤਾਜ਼ਾ ਪੱਟੀ ਦਾ ਦੌਰਾ ਕਰਕੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੀ ਨਰਮੇ ਦੀ ਫਸਲ ਦਾ ਸਰਵੇਖਣ ਕੀਤਾ ਅਤੇ ਪਿੰਡ ਅੱਚਾੜਿੱਕੀ ਅਤੇ ਭੰਗਰਖੇੜਾ ਵਿਚ ਨਰਮੇ ਦੀ ਕਾਸ਼ਤ ਸੰਬੰਧੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿਚ 100 ਤੋਂ ਵੱਧ ਕਾਸ਼ਤਕਾਰਾਂ ਨੇ ਸਿਰਕਤ ਕੀਤੀ !

ਸਰਵੇਖਣ (ਸਰਵੇ) ਦੀ ਰਿਪੋਰਟ ਦੇ ਅਨੁਸਾਰ ਡਾ.ਮਨਪ੍ਰੀਤ ਸਿੰਘ (ਫ਼ਸਲ ਵਿਗਿਆਨੀ) ਨੇ ਕਾਸ਼ਤਕਾਰ ਕਿਸਾਨਾਂ ਨੂੰ ਉਚਿਤ ਮਾਤਰਾ ਵਿਚ ਖਾਦ ਪ੍ਰਬੰਧਨ ਦਾ ਧਿਆਨ ਰੱਖਣ ਅਤੇ 13.0.45 ( ਪੋਟਾਸ਼ੀਅਮ ਨਾਈਟ੍ਰੇਟ) ਦਾ ਅੱਧ ਸਤੰਬਰ ਤਕ ਦੇ ਛਿੜਕਾਅ 2.0 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਅੰਤਰਾਲ ਤੇ ਕਰਨ ਦੀ ਸਲਾਹ ਦਿਤੀ! ਜਿਨ੍ਹਾਂ ਖੇਤਾਂ ਵਿਚ ਲਾਲੀ ਦੀ ਸਮਸਿਆਂ (ਹੇਠਲੇ ਪੱਤਿਆਂ ਦਾ ਲਾਲ) ਹੋਣਾ ਆਉਂਦੀ ਹੈ, ਕਾਸ਼ਤਕਾਰ ਵੀਰ ਏਨਾ ਖੇਤਾਂ ਵਿਚ ਮੈਗਨੀਸ਼ੀਅਮ ਸਲਫੇਟ ਦੇ 2 ਛਿੜਕਾਅ, 1.0 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 15 ਦਿਨਾਂ ਵਕਫ਼ੇ ਤੇ ਜ਼ਰੂਰ ਕਰਨ !

ਡਾ. ਜਗਦੀਸ਼ ਅਰੋੜਾ ਜ਼ਿਲ੍ਹਾ ਪਸਾਰ ਮਾਹਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੀ ਫ਼ਸਲ ਮੌਜੂਦਾ ਸਮੇਂ ਵਿਚ ਸਹੀ ਹਾਲਤ ਵਿਚ ਹੈ ਅਤੇ ਨਰਮੇ ਦੀ ਗੁਲਾਬੀ ਸੁੰਡੀ ਕਾਬੂ ਵਿਚ ਹੈ ਫਿਰ ਵੀ ਨਰਮੇ ਦੇ ਕਾਸ਼ਤਕਾਰ ਕਿਸਾਨਾਂ ਨੂੰ ਜਿਥੇ ਨਰਮੇ ਦੀ ਫ਼ਸਲ ਸਤੰਬਰ ਮਹੀਨੇ ਵਿਚ 120 ਦਿਨ ਦੀ ਹੋ ਚੁੱਕੀ ਹੈ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਅਤੇ ਆਉਣ ਵਾਲ਼ੇ ਸਾਲਾਂ ਵਿਚ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਨੂੰ ਤੋੜਨ ਅਤੇ ਘਟ ਕਰਨ ਲਈ 300 ਮਿਲੀਲਿਟਰ ਡੈਨੀਟੋਲ 10 ਈ.ਸੀ (ਫੈਨਪ੍ਰੋਪੈਥਰਿਨ) ਜਾਂ 160 ਮਿਲੀਲਿਟਰ ਡੇਸੀਸ ਤੇ 2.8 ਈ.ਸੀ (ਡੇਲਟਾਮੇਥਰਿਨ)  ਜਾਂ 200 ਮਿਲੀਲਿਟਰ ਸਾਈਪਰਮੇਥਰਿਨ 10 ਈ.ਸੀ ਛਿੜਕਾਅ ਜਰੂਰ ਕਰਨ !

  ਨਰਮੇ ਦੀਆਂ ਬਿਮਾਰੀਆਂ ਵਾਰੇ ਕਾਸ਼ਤਕਾਰ ਵੀਰਾ ਨੂੰ ਸਲਾਹ ਦਿੱਤੀ ਕਿ ਬਾਰਿਸ਼ਾਂ ਹੋਣ ਕਰਕੇ ਪੱਤਿਆਂ ਉਪਰ ਉਲੀਆਂ ਦੇ ਧੱਬਿਆਂ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ 200 ਮਿਲੀਲਿਟਰ ਐਮਿਸਟਾਰ ਟੌਪ 325 ਏਸ.ਸੀ.( ਅੱਜੋਕੱਸੀਸਟੋਬਿਨ + ਡਾਈਫੇਨਕੋਨੋਜੋਲ) ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ!

ਡਾ. ਅਨਿਲ ਸਾਗਵਾਨ ਨੇ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕੀ ਕਿਸਾਨ ਵੀਰਾ ਨਰਮੇ ਦੀ ਸਮੱਸਿਆਂ ਦੇ ਸਮਾਧਾਨ ਲਈ, ਪੀ.ਏ. ਯੂ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਖੇਤਰੀ ਖੋਜ ਕੇਂਦਰ ਖੇਤੀਬਾੜੀ ਦਫਤਰ ਦੇ ਅਧਿਕਾਰੀਆਂ ਨਾਲ ਵੱਧ ਤੋਂ ਵੱਧ ਰਾਫਤਾ ਰੱਖਣ ਤਾ ਜੈ ਨਰਮੇ ਦੀ ਕਾਸ਼ਤ ਨੂੰ ਪ੍ਰਫੁੱਲਤ ਕੀਤਾ ਜਾ ਸਕੇ ।