ਫ਼ਰੀਦਕੋਟ, 29 ਮਾਰਚ ( ) :-
ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਸਿਵਲ ਹਸਤਪਾਲ ਫ਼ਰੀਦਕੋਟ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਦੇ ਸਹਿਯੋਗ ਨਾਲ ਆਮ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਵਾਸਤੇ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਦੇ ਸਹਿਯੋਗ ਸਦਕਾ ਆਰੰਭ ਕੀਤੀ ਲੜੀ ਤਹਿਤ ਪਿੰਡ ਸੰਧਵਾਂ ਵਿਖੇ ਕੈਂਸਰ ਦੀ ਜਾਂਚ ਅਤੇ ਹੋਰ ਬੀਮਾਰੀਆਂ ਦੀ ਜਾਂਚ ਵਾਸਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਉਚੇਚੇ ਤੌਰ ’ਤੇ ਕੈਂਪ ਦੌਰਾਨ ਪਹੁੰਚੇ।
ਉਨ੍ਹਾਂ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਸਾਨੂੰ ਇਨ੍ਹਾਂ ਕੈਂਪਾਂ ਦੌਰਾਨ ਆਪਣਾ ਚੈੱਕਅੱਪ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੈਂਸਰ ਰੋਗ ਦਾ ਕੋਈ ਲੱਛਣ ਆਉਣ ’ਤੇ ਜੇਕਰ ਚੈੱਕਅੱਪ ਕਰਵਾ ਕੇ ਇਸ ਦਾ ਪਹਿਲੀ ਸਟੇਜ ’ਤੇ ਪਤਾ ਲੱਗ ਜਾਵੇ ਤਾਂ ਮਰੀਜ਼ ਦਾ ਇਲਾਜ ਜਲਦੀ ਹੋ ਜਾਂਦਾ ਹੈ ਅਤੇ ਉਹ ਦੀ ਜਾਨ ਬਚ ਜਾਂਦੀ ਹੈ। ਉੁਨ੍ਹਾਂ ਕਿਹਾ ਕੈਂਸਰ ਦੀ ਜਾਂਚ ਲਈ ਭਵਿੱਖ ’ਚ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲਾਏ ਜਾਣਗੇ। ਕੈਂਪ ਦੌਰਾਨ ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਪਿ੍ਤਪਾਲ ਸਿੰਘ ਕੋਹਲੀ, ਸੰਜੀਵ ਗਰਗ ਵਿੱਕੀ, ਕੇਵਲ ਕਿ੍ਰਸ਼ਨ ਕਟਾਰੀਆ, ਅਰਵਿੰਦ ਛਾਬੜਾ, ਐਡਵੋਕੇਟ ਜੈਪਾਲ ਸ਼ਰਮਾ ਕੋਟਕਪੂਰਾ ਨੇ ਕੈਂਪ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਅਦਾ ਕੀਤੀ।
ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ ਨੇ ਦੱਸਿਆ ਕਿ ਗੁਣਵੰਤੀ ਬਾਂਸਲ ਕੈਂਸਰ ਚੈੱਕਅੱਪ ਵੈਨ ਜੋ ਰੋਟਰੀ ਕਲੱਬ ਵੱਲੋਂ 2 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਗਈ ਰਾਹੀਂ 144 ਲੋਕਾਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ 67 ਮਰਦਾਂ, 77 ਔਰਤਾਂ ਨੇ ਆਪਣੇ ਟੈਸਟ ਕਰਵਾਏ। ਪੀ.ਐਸ.ਏ. ਦੇ 16, ਸੀ.ਬੀ.ਸੀ.ਟੈਸਟ 63, ਪੈਪ ਸਮੀਰ ਟੈਸਟ 06 ਕੀਤੇ ਗਏ। ਕੈਂਪ ਦੌਰਾਨ ਕੈਂਸਰ ਦੀ ਜਾਂਚ ਲਈ ਪੀ.ਐਸ.ਏ ਟੈਸਟ, ਪੈਪ ਸਮੀਰ, ਐਚ.ਵੀ.ਸੀ. ਅਤੇ ਐਚਬੀਐਸਏਜੀ, ਆਰ.ਬੀ.ਐਸ.ਟੈਸਟ ਮੁਫ਼ਤ ਕੀਤੇ ਗਏ। ਇਸ ਮੌਕੇ ਖੂਨ ਦੇ ਅਲੱਗ-ਅਲੱਗ ਟੈਸਟ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਵੀ ਮੁਫ਼ਤ ਜਾਂਚ ਕੀਤੀ ਗਈ। ਇਸ ਮੌਕੇ ਮਰੀਜ਼ਾਂ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਇਸ ਮੌਕੇ ਦੱਸਿਆ ਸਿਵਲ ਹਸਪਤਾਲ ਫ਼ਰੀਦਕੋਟ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਨਾਲ ਮਿਲ ਕੇ ਫ਼ਰੀਦਕੋਟ ਜ਼ਿਲੇ ਦੇ ਹਰ ਪਿੰਡ ਅੰਦਰ ਕੈਂਸਰ ਦੀ ਜਾਂਚ ਦੇ ਮੁਫ਼ਤ ਕੈਂਪ ਲਗਾਉਣ ਦਾ ਰੋਟਰੀ ਕਲੱਬ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਦੀ ਜਾਂਚ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਉਨ੍ਹਾਂ ਕਿਹਾ ਆਉਂਦੇ ਦਿਨ ਕੈਂਸਰ ਵੈਨ ਨੂੰ ਫ਼ਰੀਦਕੋਟ ਜ਼ਿਲੇ ਦੇ ਹੋਰ ਪਿੰਡਾਂ ’ਚ ਲਿਜਾ ਕੇ ਕੈਂਸਰ ਦੀ ਜਾਂਚ ਕੀਤੀ ਜਾਵੇਗੀ। ਇਸ ਕੈਂਪ ਦੌਰਾਨ ਡਾ.ਬਬੀਤਾ, ਡਾ ਰੂਹੀ ਬਾਨੋ, ਡਾ.ਅਮੋਲਕ ਸਿੰਘ, ਡਾ. ਸ਼ਿਤਿਜ਼ ਤਿਆਗੀ, ਡਾ.ਸੋਬੀਆ ਸੰਧੂ, ਡਾ.ਅਨਾਮਿਕਾ ਗੁਪਤਾ, ਡਾ.ਅਮੀਰ ਸੋਹਲ, ਰੇਡੀਓ ਟੈਕਨੀਸ਼ਨ ਲਵਪ੍ਰੀਤ ਕੌਰ-ਮਨਦੀਪ ਕੌਰ, ਏ.ਐਨ.ਐਮ. ਗਗਨਦੀਪ ਕੌਰ, ਰਣਜੀਤ ਸਿੰਘ ਨੇ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਸਮੇਤ ਗੁਰਪ੍ਰੀਤ ਸਿੰਘ ਸਰਪੰਚ, ਮੁਖਤਿਆਰ ਸਿੰਘ ਬਸਤੀ ਨਾਨਕਸਰ, ਅਮਰਜੀਤ ਸਿੰਘ ਬਰਾੜ, ਹਰਪ੍ਰੀਤ ਸਿੰਘ ਮੈਂਬਰ, ਪ੍ਰਤਾਪ ਸਿੰਘ, ਡਾ.ਗੋਪਾਲ ਕਿ੍ਰਸ਼ਨ ਸੰਧਵਾਂ, ਸਰਬਜੀਤ ਸਿੰਘ ਮਚਾਕੀ, ਜਗਜੀਤ ਸਿੰਘ ਮੈਂਬਰ, ਡਾ. ਸਤੀਸ਼ ਤਿਆਗੀ, ਅਮਰਪ੍ਰੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਮਾਤਾ ਦਯਾ ਕੌਰ, ਅਮਰਜੀਤ ਸਿੰਘ ਟੀਟੂ, ਅਮਨਦੀਪ ਸਿੰਘ ਸੰਧੂ, ਜਗਸੀਰ ਸਿੰਘ ਗਿੱਲ, ਗੁਰਟੇਕ ਸਿੰਘ, ਪਿੰਦਰ ਗਿੱਲ ਅਤੇ ਪਿੰਡ ਨਿਵਾਸੀਆਂ ਵੱਡੇ ਪੱਧਰ ’ਤੇ ਕੈਂਪ ਲਈ ਸਹਿਯੋਗ ਕੀਤਾ।