ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਗੇਮ ਹਾਕੀ ਦੇ ਜਿਲ੍ਹਾ ਪੱਧਰੀ ਟੂਰਨਾਮੈਟ ਦੇ ਮੁਕਾਬਿਲਆ ਦੇ ਨਤੀਜੇ 

Amritsar Politics Punjab

    ਅੰਮ੍ਰਿਤਸਰ 29 ਸਤੰਬਰ (       ) ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਖੇਡਾਂ ਵਿੱਚ ਗੇਮ ਹਾਕੀ ਦੇ ਟੂਰਨਾਮੈਟ ਸਕੂਲ ਆਫ ਐਮੀਨੇਸ ਛੇਹਰਟਾ ਵਿਖੇ ਚੱਲ ਰਹੇ ਹਨ।   ਹਾਕੀ ਦੇ ਟੂਰਨਾਂਮੈਟ ਦੌਰਾਨ ਅੰਤਰ ਰਾਸ਼ਟਰੀ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੁੰਦਲ ਅਤੇ ਅੰਤਰ-ਰਾਸ਼ਟੀ ਹਾਕੀ ਖਿਡਾਰੀ ਅਜੀਤ ਪਾਲ ਸਿੰਘ (ਡਾਕਟਰ) ਨੇ  ਮੁੱਖ ਮਹਿਮਾਨ ਵਜੋ ਸਿਰਕਤ ਕੀਤੀ ਅਤੇ ਖਿਡਾਰੀਆ ਨਾਲ ਜਾਣ ਪਛਾਣ ਕੀਤੀ। ਉਹਨਾਂ ਵੱਲੋ ਖਿਡਾਰੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਆਪਣੇ ਕੈਰੀਅਰ ਵਜੋ ਅਪਣਾਉਣ ਲਈ  ਕਿਹਾ  ਗਿਆ। ਅੱਜ ਦੇ ਨਤੀਜੇ ਇਸ ਪ੍ਰਕਾਰ ਹਨ।

ਗੇਮ ਹਾਕੀ –ਗੇਮ ਹਾਕੀ ਦੀਆ ਜਿਲ੍ਹਾ ਪੱਧਰੀ ਖੇਡਾਂ ਸਕੂਲ ਆਫ ਐਮੀਨੇਸ ਛੇਹਰਟਾ ਅੰਮ੍ਰਿਤਸਰ ਵਿਖੇ ਚੱਲ ਰਹੀਆ ਹਨ। ਅੰ-17 ਲੜਕਿਆ ਦੇ ਮੁਕਾਬਲੇ ਵਿੱਚ ਬਾਬਾ ਪੱਲਾ ਬੁਤਾਲਾ ਕਲੱਬ ਦੀ ਟੀਮ ਨੇ ਪਹਿਲਾ ਸਥਾਨ, ਸਕੂਲ ਆਫ ਐਮੀਨੇਸ ਛੇਹਰਟਾ ਦੀ ਟੀਮ ਨੇ ਦੂਜਾ ਸਥਾਨ ਅਤੇ ਸਾਇਨਿੰਗ ਸਟਾਰ ਸਰਹਾਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਅੰ-21 ਲੜਕਿਆ ਦੇ ਮੁਕਾਬਲੇ  ਵਿੱਚ ਐਮੀਨੈਸ ਸਕੂਲ ਛੇਹਰਟਾ ਨੇ ਪਾਥਸੀਕਰ ਬਿਆਸ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ ਕੀਤਾ ਅਤੇ ਅਟਾਰੀ ਦੀ ਟੀਮ ਨੇ ਸਾਇਨਿੰਗ ਸਟਾਰ ਕਲੱਬ ਦੀ ਟੀਮ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ ਕੀਤਾ।  ਮੈਚ ਅਜੇ ਚੱਲ ਰਹੇ ਹਨ।