ਅੰਮ੍ਰਿਤਸਰ 13 ਅਪ੍ਰੈਲ 2024—-ਸ੍ਰੀ ਘਨਸ਼ਾਮ ਥੋਰੀ ਜਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਅਤੇ ਸ੍ਰੀ ਨਿਕਾਸ ਕੁਮਾਰ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸ੍ਰੀ ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ 017- ਅੰਮ੍ਰਿਤਸਰ ਕੇਂਦਰੀ ਨੇ ਦੱਸਿਆ ਕਿ ਵਿਸਾਖੀ ਦੇ ਦਿਹਾੜੇ ਤੇ ਪ੍ਰਿੰਸੀਪਲ ਆਰਟਸ ਐਂਡ ਕਰਾਫ਼ਟ ਸੰਸਥਾ ਹਾਲ ਗੇਟ ਅਤੇ ਪ੍ਰਿੰਸੀਪਲ ਬੀ ਬੀ ਕੇ ਡੀ ਏ ਵੀ ਕਾਲਜ ਦੀ ਅਗਵਾਈ ਹੇਠ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸ੍ਰੀ ਸੰਜੇ ਕੁਮਾਰ, ਆਰਟ ਐਂਡ ਕਰਾਫ਼ਟ ਟੀਚਰ, ਸ੍ਰੀ ਚਰਨਜੀਤ ਸਿੰਘ, ਸ੍ਰੀ ਸਰਬਜੀਤ ਸਿੰਘ, ਸ੍ਰੀ ਯੋਗਪਾਲ, ਸ੍ਰੀ ਗੁਰਬਖਸ਼ ਸਿੰਘ, ਅਤੇ ਸ੍ਰੀ ਜਗਦੀਪਕ ਸਿੰਘ ਵੱਲੋਂ ਪਾਰਟੀਸ਼ੀਅਨ ਮਿਊਜ਼ੀਅਮ, ਗੁਰੂਦੁਆਰਾ ਸੰਤੋਖਸਰ ਦੇ ਬਾਹਰ, ਜਲਿ੍ਹਆਂਵਾਲਾ ਬਾਗ ਦੇ ਅੰਦਰ, ਅਤੇ ਧਰਮ ਸਿੰਘ ਮਾਰਕੀਟ ਦੇ ਬਾਹਰ ਰੰਗੋਲੀਆਂ ਤਿਆਰ ਕੀਤੀਆਂ। ਰੰਗੋਲੀਆਂ ਦਾ ਮੁੱਖ ਮਕਸਦ ਲੋਕਾਂ ਨੂੰ ਵੋਟਾਂ ਬਿਨਾਂ ਕਿਸੇ ਲਾਲਚ, ਜਾਤਪਾਤ, ਧਰਮ, ਭੇਤ ਭਾਵ ਅਤੇ ਬਿਨਾਂ ਕਿਸੇ ਦਬਾ ਦੇ ਨਿਰਪੱਖ ਹੋਕੇ ਵੋਟ ਦਾ ਇਸਤੇਮਾਲ ਕਰਨ ਬਾਰੇ ਜਾਗਰੂਕ ਕਰਨਾ ਹੈ।
ਵੋਟ ਦਾ ਇਸਤੇਮਾਲ ਕਰਨ ਬਾਰੇ ਰੰਗੋਲੀਆਂ ਤਿਆਰ ਕੀਤੀਆਂ


