ਰਜਿੰਦਰਾ ਸਰਕਾਰੀ ਕਾਲਜ ਆਫ਼ ਨਰਸਿੰਗ ਪਟਿਆਲਾ ਨੇ ਯਾਦਗਾਰੀ ਫਰੈਸ਼ਰ ਅਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ

Patiala Punjab

ਮਿਸ ਫੇਅਰਵਲ ਸੁਖਮਨ ਕੌਰ ਚੁਣੀ ਗਈ

ਪਟਿਆਲਾ, 1 ਦਸੰਬਰ : ਸਰਕਾਰੀ ਕਾਲਜ ਆਫ਼ ਨਰਸਿੰਗ ਨੇ ਬੇਸਿਕ ਬੀ.ਐਸ.ਸੀ. (ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ)ਦੇ ਵਿਦਿਆਰਥੀਆਂ ਲਈ ਇੱਕ ਫਰੈਸ਼ਰ ਅਤੇ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ਅਜੀਤ ਕਾਲਜ ਆਫ਼ ਨਰਸਿੰਗ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ: ਰਮਨਦੀਪ ਕੌਰ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਫੇਅਰਵਲ ਪਾਰਟੀ ਵਿਚ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਹੋਰ ਪਤਵੰਤਿਆਂ ਵਿੱਚ ਜੀਐਮਸੀ ਦੇ ਡਾਇਰੈਕਟਰ ਡਾ: ਰਾਜਨ ਸਿੰਘ ਅਤੇ ਡਾ: ਗੁਰਜੀਤ ਸਿੰਘ ਚੰਦਰ ਸ਼ਾਮਲ ਸਨ। ਵਿਸ਼ੇਸ਼ ਮਹਿਮਾਨਾਂ ਡਾ: ਗਗਨਪ੍ਰੀਤ, ਡਾ: ਜਸਪ੍ਰੀਤ, ਸ਼੍ਰੀਮਤੀ ਇਵਾਨਾ, ਸ਼੍ਰੀਮਤੀ ਰਿਪਾਲੀ, ਅਤੇ ਸ਼੍ਰੀਮਤੀ ਹਰਜੋਤ ਕੌਰ ਪਾਬਲੋ ਨੇ ਵੀ ਆਪਣੀ ਹਾਜ਼ਰੀ ਲਗਾ ਕੇ ਸਮਾਗਮ ਨੂੰ ਸਨਮਾਨਿਤ ਕੀਤਾ।

ਫਰੈਸ਼ਰ ਪਾਰਟੀ ਦਾ ਸ਼ੁਭ ਆਰੰਭ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਹੋਇਆ । ਇਸ ਮੌਕੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਕਿਹਾ ਕਿ ਨਰਸਿੰਗ ਦਾ ਕਿੱਤਾ ਉਹ ਪ੍ਰੌਫੈਸ਼ਨਲ ਸਰਵਿਸ ਹੈ ਜਿਸ ਵਿਚ ਸੇਵਾ ਵੀ ਹੁੰਦੀ ਹੈ ਅਤੇ ਸਤਿਕਾਰ ਵਾਲਾ ਵਧੀਆ ਰੁਜ਼ਗਾਰ ਵੀ ਬਣਦਾ ਹੈ । ਉਹਨਾਂ ਨੇ ਵਿਦਿਆਰਥੀਆਂ ਨੂੰ ਪੂਰੇ ਅਨੁਸ਼ਾਸ਼ਨ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਪ੍ਰਿੰਸੀਪਲ ਨੇ ਮਹਿਮਾਨਾਂ ਅਤੇ ਸਮੂਹ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਬਾਰੇ ਜਾਣਕਾਰੀ ਦਿੱਤੀ। ਫੇਰਵਲ ਪਾਰਟੀ ਵਿੱਚ ਨਰਸਿੰਗ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕੈਟ ਵਾਕ ਕੀਤੀ ਗਈ ਅਤੇ ਸਭਿਆਚਾਰਕ ਕੋਰੀਉਗਰਾਫੀ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਵਿਦਿਆਰਥੀਆਂ ਨੇ ਲੋਕ ਨਾਚਾਂ ਭੰਗੜੇ ਅਤੇ ਗਿੱਧਾ ਦੀ ਪੇਸ਼ਕਾਰੀ ਨੇ ਸਰੋਤਿਆ ਦਾ ਮਨ ਮੋਹ ਲਿਆ । ਨਰਸਿੰਗ ਕਾਲਜ ਦੇ ਕੈਂਪਸ ਵਿਚ ਹੋਈ ਫੇਰਵਲ ਪਾਰਟੀ ਦੇ ਸਖਤ ਮੁਕਾਬਲੇ ਵਿਚੋਂ ਮਿਸ ਫੇਅਰਵਲ 2024 ਸੁਖਮਨ ਕੌਰ ਜੀ.ਐਨ.ਐਮ ਨਰਸਿੰਗ ਚੌਥਾ ਸਾਲ ਨੂੰ ਚੁਣਿਆ ਗਿਆ ਅਤੇ ਉਸ ਨੂੰ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ। ਇਸ ਸਮਾਗਮ ਦੀ ਖਾਸ ਗੱਲ ਇਹ ਸੀ ਕਿ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਏ ਵੱਖ ਵੱਖ ਮੁਕਾਬਲਿਆਂ ਲਈ ਜੱਜਾਂ ਨੇ ਅਹਿਮ ਜ਼ਿੰਮੇਦਾਰੀ ਨਿਭਾਈ। ਮੁੱਖ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ ।

ਪ੍ਰੋਗਰਾਮ ਭਾਵਨਾਤਮਕ ਅਤੇ ਖੁਸ਼ੀ ਦੇ ਪਲਾਂ ਨਾਲ ਭਰਿਆ ਹੋਇਆ ਸੀ ਕਿਉਂਕਿ ਕਾਲਜ਼ ਤੋਂ ਜਾਣ ਵਾਲੇ ਵਿਦਿਆਰਥੀਆਂ ਨੇ ਇੱਕ ਪ੍ਰੇਰਣਾਦਾਇਕ ਯਾਤਰਾ ਦੇ ਅੰਤ ਨੂੰ ਦਰਸਾਉਂਦੇ ਹੋਏ, ਆਪਣੀ ਪਿਆਰੀ ਸੰਸਥਾ ਨੂੰ ਅਲਵਿਦਾ ਕਹਿ ਦਿੱਤੀ। ਇਸ ਦੇ ਨਾਲ ਹੀ ਨਵੇਂ ਬੈਚਾਂ ਦੇ ਬੇਸਿਕ ਬੀ.ਐਸ.ਸੀ. (ਨਰਸਿੰਗ) ਅਤੇ ਪੋਸਟ ਬੇਸਿਕ ਨਰਸਿੰਗ ਦਾ ਖੁੱਲ੍ਹੇਆਮ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ, ਸਮੂਹ ਨਰਸਿੰਗ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *