ਪੰਜਾਬ ਪੁਲਿਸ ਵੱਲੋਂ ਪੁਲਿਸ ਕਲੀਅਰੈਂਸ ਸਰਟੀਫਿਕੇਟਾਂ ਲਈ ਕਿਊਆਰ ਕੋਡ ਪ੍ਰਮਾਣਿਕਤਾ ਦੀ ਸ਼ੁਰੂਆਤ

Politics Punjab

ਚੰਡੀਗੜ੍ਹ, 2 ਅਪਰੈਲ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਸਤਾਵੇਜ਼ਾਂ ਸਬੰਧੀ ਧੋਖਾਧੜੀ ਨੂੰ ਰੋਕਣ ਅਤੇ ਸੁਰੱਖਿਆ ਵਿੱਚ ਵਾਧਾ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ, ਪੰਜਾਬ ਪੁਲਿਸ ਨੇ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਲਈ ਕਿਊਆਰ ਕੋਡ ਅਧਾਰਤ ਪ੍ਰਮਾਣੀਕਰਨ ਪ੍ਰਣਾਲੀ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਦਾ ਉਦੇਸ਼ ਪੀਸੀਸੀ ਜੋ ਅਕਸਰ ਰੁਜ਼ਗਾਰ, ਵੀਜ਼ਾ ਅਤੇ ਹੋਰ ਅਧਿਕਾਰਤ ਉਦੇਸ਼ਾਂ ਲਈ ਲੋੜੀਂਦਾ ਹੁੰਦਾ ਹੈ, ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਤਰੀਕਾ ਪ੍ਰਦਾਨ ਕਰਨਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਨੇ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਤਹਿਤ ਜਾਰੀ ਕੀਤੇ ਗਏ ਹਰੇਕ ਪੀਸੀਸੀ ‘ਤੇ ਇੱਕ ਵਿਲੱਖਣ ਕਿਊਆਰ ਕੋਡ ਹੋਵੇਗਾ। ਉਨ੍ਹਾਂ ਦੱਸਿਆ ਕਿ ਸਕੈਨ ਕਰਨ ‘ਤੇ ਇਹ ਕਿਊਆਰ ਕੋਡ ਉਪਭੋਗਤਾਵਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰਤ ਸਰਵਰਾਂ (https://certificate.ppsaanjh.in) ‘ਤੇ ਉਪਲੱਬਧ ਸਰਟੀਫਿਕੇਟ ਦੀ ਸੁਰੱਖਿਅਤ ਆਨਲਾਈਨ ਕਾਪੀ ਤੱਕ ਪਹੁੰਚ ਕਰਵਾਏਗਾ ਜਿਸ ਨਾਲ ਤੁਰੰਤ ਅਤੇ ਸਹੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਪੁਲਿਸ ਵੱਲੋਂ ਉਪਭੋਗਤਾਵਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਕਿਊਆਰ ਕੋਡ ਨੂੰ ਸਕੈਨ ਕਰਨ ਉਪਰੰਤ ਇਹ ਪੁਸ਼ਟੀ ਜ਼ਰੂਰ ਕਰਨ ਕਿ ਪੀਸੀਸੀ ਨੂੰ ਡਾਊਨਲੋਡ ਕਰਨ ਲਈ ਅਧਿਕਾਰਤ ਵੈੱਬਸਾਈਟ (https://certificate.ppsaanjh.in) ਹੀ ਕਨੈਕਟ ਹੋਈ ਹੈ।

Leave a Reply

Your email address will not be published. Required fields are marked *