ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰ ਨਸ਼ੀਲੀ ਦਵਾਈਆਂ ਦੀ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ;  04 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਗ੍ਰਿਫ਼ਤਾਰ, ਤੇ ਦੂਜੇ ਮਾਮਲੇ ‘ਚ ਤਿੰਨ ਗ੍ਰਿਫਾਤਰ ਤੇ 02 ਪਿਸਤੋਲ ਬਰਾਮਦ।

Amritsar Crime Politics Punjab
 ਅੰਮ੍ਰਿਤਸਰਰਣਜੀਤ ਸਿੰਘ ਢਿੱਲੋਂ

ਅੰਮ੍ਰਿਤਸਰ, 17 ਅਗਸਤ:—-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਧੀਨ ਚੱਲ ਰਹੀ ਨਸ਼ਿਆਂ ਵਿਰੁੱਧ ਜੰਗ ਦੇ ਦੌਰਾਨਅੰਮ੍ਰਿਤਸਰਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਨਸ਼ੀਲੇਪਦਾਰਥਾਂ ਦੀ ਤੱਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਨਸ਼ੀਲੇ ਪਦਾਰਥਾਂ ਦੀ ਤੱਸਕਰਕੰਵਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵੇਨਿਊਹਰਗੋਬਿੰਦਪੁਰਾਛੇਹਰਟਾ ਨੂੰ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

                        ਸੀ.ਪੀ. ਰਣਜੀਤ ਸਿੰਘਢਿੱਲੋਂ ਨੇ ਦੱਸਿਆ ਕਿ ਕੰਵਲਜੀਤ ਕੌਰ ਅਤੇ ਉਸਦਾ ਜਵਾਈਜੁਗਰਾਜ ਸਿੰਘਪੁੱਤਰ ਪ੍ਰਤਾਪ ਸਿੰਘਵਾਸੀ ਗੋਲਡਨ ਐਵੇਨਿਊਹਰਗੋਬਿੰਦਪੁਰਾਛੇਹਰਟਾਪਾਕਿਸਤਾਨ ਅਧਾਰਿਤ ਵੱਖ-ਵੱਖ ਨਸ਼ਾ ਤੱਸਕਰਾਂ ਦੇ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਇਹ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਕਰ ਰਹੇ ਸਨ। ਇਹ ਨਸ਼ੇ ਦੇ ਕੰਸਾਈਨਮੈਂਟਾਂ ਨੂੰ ਪਾਕਿਸਤਾਨ ਤੋਂ ਲਿਆਉਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਸੀ। ਮਾਮਲੇ ਵਿੱਚ ਪਿੱਛਲੇ ਅਤੇ ਅੱਗਲੇ ਦੇ ਲਿੰਕਾਂ ਦੀ ਜਾਂਚ ਜਾਰੀ ਹੈ।

                        ਓਪਰੇਸ਼ਨ ਦੀ ਜਾਣਕਾਰੀ ਸਾਂਝੀ ਕਰਦਿਆਂਕਮਿਸ਼ਨਰ ਪੁਲਿਸ(ਸੀ.ਪੀ.) ਅੰਮ੍ਰਿਤਸਰਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਚਨਾਵਾਂ ਮਿਲੀਆਂ ਕਿ ਨਸ਼ੀਲੇ ਪਦਾਰਥਾਂ ਦੀ ਤੱਸਕਰ ਕੰਵਲਜੀਤ ਕੌਰ ਨੇ ਨਸ਼ੇ ਦੀ ਇੱਕ ਕੰਸਾਈਨਮੈਂਟ ਪ੍ਰਾਪਤ ਕੀਤਾ ਹੈਜੋ ਇਸ ਸਮੇਂ ਉਸਦੇ ਕਬਜ਼ੇ ਵਿੱਚ ਸੀ। ਪੁਲਿਸ ਵੱਲੋਂ ਸੂਚਨਾ ‘ਤੇ ਤੁਰੰਤ ਕਾਰਵਾਈਕਰਦਿਆਂਡੀ.ਸੀ.ਪੀ ਇਨਵੈਸਟਿਗੇਸ਼ਨਹਰਪ੍ਰੀਤ ਸਿੰਘ ਮੰਡੇਰਏ.ਡੀ.ਸੀ.ਪੀ ਸਿਟੀ-ਅਭਿਮੰਨਿਊ ਰਾਣਾ ਅਤੇ ਏ.ਸੀ.ਪੀ ਵੈਸਟ ਸਵਰਨਜੀਤ ਸਿੰਘ ਦੀ ਸਮੁੱਚੀ ਨਿਗਰਾਨੀ ਹੇਠ ਮੁੱਖ ਥਾਣਾ ਛੇਹਰਟਾ ਅੰਮ੍ਰਿਤਸਰਇੰਸਪੈਰਕਟਰ ਰੋਬਿੰਨ ਹੰਸ ਦੀ ਪੁਲਿਸ ਟੀਮਾਂ ਨੇਜਾਲ ਵਿਛਾਇਆ ਅਤੇ ਦੋਸ਼ੀ ਨੂੰ ਗੋਲਡਨ ਐਵੇਨਿਊਹਰਗੋਬਿੰਦਪੁਰਾਛੇਹਰਟਾ ਵਿੱਚ ਉਸਦੇ ਕਿਰਾਏ ਦੇ ਰਿਹਾਇਸ਼ ਤੋਂ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ।  ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ।

                        ਇਸ ਸਬੰਧੀਥਾਣਾ ਛੇਹਰਟਾਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 (ਸੀ) ਤਹਿਤ ਮੁਕੱਦਮਾਂ ਨੰਬਰ 164, ਮਿਤੀ 16/09/2024 ਦਰਜ਼ ਕੀਤਾ ਗਿਆ ਹੈ।

2.                     ਥਾਣਾ ਕੰਟੋਨਮੈਂਟਅੰਮ੍ਰਿਤਸਰ ਵੱਲੋਂ ਇੱਕ ਹੋਰ ਮਾਮਲੇ ਵਿੱਚਗੁਪਤ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ, 03     ਵਿਅਕਤੀਆਂ ਨੂੰ ਕਾਬੂ ਕਰਕੇ 02 ਪਿਸਟਲ ਬ੍ਰਾਮਦ ਕੀਤੇ ਹਨ:-ਗ੍ਰਿਫ਼ਤਾਰ ਦੋਸ਼ੀ:-1.⁠ ⁠ਵਿਸ਼ਾਲ ਕੁਮਾਰ

2.⁠ ⁠ਨਰੇਸ਼ ਕੁਮਾਰ ਉਰਫ ਮਣੀ

3.⁠ ⁠ਗੁਰਪ੍ਰੀਤ ਸਿੰਘ ਉਰਫ ਗੋਪੀਸਾਰੇ ਵਾਸੀ ਪਿੰਡ ਡੰਡੇਥਾਣਾ ਘਰਿੰਡਾਅੰਮ੍ਰਿਤਸਰ।

ਬ੍ਰਾਮਦਗੀ:-               1.⁠ ⁠ਇੱਕ ਪਿਸਤੌਲ (.30 ਬੋਰ) ਸਮੇਤ 07 ਕਾਰਤੂਸ

2.⁠ ⁠ਇੱਕ ਦੇਸੀ ਪਿਸਤੌਲ (.315 ਬੋਰ/ਦੇਸੀ ਕੱਟਾ) ਸਮੇਤ ਇੱਕ ਖੋਲ                                        

3.⁠ ⁠ਇੱਕ ਕਾਰ (ਮਾਰੁਤੀ ਐਸਟੀਮ)

ਥਾਣਾ ਕੈਂਟੋਨਮੈਂਟਅੰਮ੍ਰਿਤਸਰ ਵਿੱਚ ਆਰਮਸ ਐਕਟ ਦੀ ਧਾਰਾ 25/54/59 ਤਹਿਤ ਮੁਕੱਦਮਾਂ ਨੰਬਰ 150, ਮਿਤੀ 16/09/2024 ਦਰਜ਼ ਕੀਤਾ ਗਿਆ ਹੈ।