ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ: ਵਿਧਾਇਕ ਡਾ: ਅਜੈ ਗੁਪਤਾ

Amritsar Politics Punjab

ਅੰਮ੍ਰਿਤਸਰ, 16 ਅਗਸਤ 2024:

ਹਰ ਸਾਲ ਦੀ ਤਰ੍ਹਾਂ ਸ੍ਰੀ ਕਿਸ਼ਨ ਪਹਿਲਵਾਨ ਪੀ ਐਂਡ ਟੀ ਅਖਾੜਾ ਸੁਸਾਇਟੀ ਵੱਲੋਂ ਢਪਈ ਰੋਡ ਨਾਈਆਂ ਵਾਲਾ ਮੋੜ ਵਿਖੇ ਕੁਸ਼ਤੀ ਮੇਲਾ ਕਰਵਾਇਆ ਗਿਆ। ਇਸ ਕੁਸ਼ਤੀ ਮੇਲੇ ਵਿੱਚ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ.ਅਜੈ ਗੁਪਤਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਪਾਸੇ ਸਿੱਧਾ ਧਿਆਨ ਦੇ ਰਹੇ ਹਨ।  ਉਨ੍ਹਾਂ ਕਿਹਾ ਕਿ ਖੇਡਾ ਵਤਨ ਪੰਜਾਬ ਦੀਆ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮੰਤਰੀ ਵਲੋਂ ਕੀਤੀ ਗਈ ਸੀ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਨਹੀਂ ਜਾਣਾ ਚਾਹੀਦਾ, ਉਨ੍ਹਾਂ ਨੂੰ ਖੇਡਾਂ ਵੱਲ ਲਿਆਉਣ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਖੇਡ ਦੇ ਖਿਡਾਰੀਆਂ ਨੂੰ ਢੁਕਵਾਂ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।  ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੀ ਸਭ ਤੋਂ ਪੁਰਾਣੀ ਸ੍ਰੀ ਕਿ੍ਸ਼ਨ ਪਹਿਲਵਾਨ ਪੀ.ਐਂਡ.ਟੀ ਅਖਾੜਾ ਸੁਸਾਇਟੀ ਨੂੰ ਉੱਚ ਪੱਧਰ ‘ਤੇ ਲਿਆਉਣ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਕੇ ਸਾਰੀਆਂ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣਗੇ। ਇਸ ਮੌਕੇ ਸੁਰਿੰਦਰ ਸਿੱਪੀ, ਨਿਸ਼ਾਂਤ ਨੀਸ਼ੂ, ਮਿੱਕੀ ਚੱਢਾ, ਮਨਜੀਤ ਸਿੰਘ, ਅਸ਼ੋਕ ਸ਼ਾਹੀ, ਰਾਕੇਸ਼ ਸ਼ਾਹੀ, ਕਮਲ ਪਹਿਲਵਾਨ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।  ਵਿਧਾਇਕ ਡਾ.ਗੁਪਤਾ ਨੇ ਪਹਿਲਵਾਨਾਂ ਦੀ ਕੁਸ਼ਤੀ ਸ਼ੁਰੂ  ਕਰਵਾਈ ਹੈ।