ਫਰੀਦਕੋਟ ,10 ਅਪ੍ਰੈਲ,2024
ਪੰਜਾਬ ਐਂਡ ਸਿੰਧ ਬੈਂਕ ਨੇ ਆਪਣੀ ਡਿਜੀਟਲ ਬੈਂਕਿੰਗ ਯੂਨਿਟ ਫਰੀਦਕੋਟ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਜਿਸ ਵਿੱਚ ਬੈਂਕ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ 45 ਯੂਨਿਟ ਖੂਨਦਾਨ ਕੀਤਾ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੈਂਕ ਦੇ ਜੋਨਲ ਮੈਨੇਜਰ ਆਸ਼ੀਸ਼ ਰੰਜਨ ਨੇ ਸ਼ਿਰਕਤ ਕੀਤੀ ।ਇਸ ਮੌਕੇ ਉਹਨਾਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਇਸ ਨਾਲ ਆਪਤ ਕਲੀਨ ਸਮੇਂ ਬਹੁਮੁੱਲੀ ਮਨੁੱਖੀ ਜਾਨ ਬਚਾਈ ਜਾ ਸਕਦੀ ਹੈ। ਬੇਸ਼ਕ ਸਾਇੰਸ ਨੇ ਬਹੁਤ ਤਰੱਕੀ ਕਰਨ ਲਈ ਹੈ ਪਰ ਇਸ ਦਾ ਅਜੇ ਤੱਕ ਕੋਈ ਬਦਲ ਤਿਆਰ ਨਹੀਂ ਹੋਇਆ। ਉਹਨਾਂ ਕਿਹਾ ਕਿ ਕਿਸੇ ਵੀ ਸੜਕ ਦੁਰਘਟਨਾ ਜਾਂ ਕਿਸੇ ਹੋਰ ਕੁਦਰਤੀ ਦੁਰਘਟਨਾ ਵਿੱਚ ਬਹੁਤ ਸਾਰੇ ਵਿਅਕਤੀਆਂ ਦੇ ਅਚਾਨਕ ਜਖਮੀ ਹੋਣ ਤੇ ਖੂਨ ਦੇ ਵਹਿ ਜਾਣ ਤੇ ਉਸੇ ਹੀ ਗਰੁੱਪ ਦਾ ਖੂਨ ਉਹਨਾਂ ਨੂੰ ਦਿੱਤਾ ਜਾਣਾ ਜਰੂਰੀ ਹੋ ਜਾਂਦਾ ਹੈ ਅਤੇ ਜੇਕਰ ਮੌਕੇ ਤੇ ਉਹਨਾਂ ਨੂੰ ਉਹਨਾਂ ਦੇ ਹੀ ਗਰੁੱਪ ਦਾ ਖੂਨ ਨਾ ਮੁਹਈਆ ਕਰਵਾਇਆ ਜਾਵੇ ਤਾਂ ਕੀਮਤੀ ਜਾਨਾਂ ਅਜਾਈ ਜਾ ਸਕਦੀਆਂ ਹਨ, ਇਸ ਲਈ ਜੋ ਵੀ ਲੋਕ ਖੂਨਦਾਨ ਕਰਕੇ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਵਿੱਚ ਮਦਦ ਕਰਦੇ ਹਨ ਬਹੁਤ ਹੀ ਸ਼ੁਭ ਕਾਰਜ ਕਰਦੇ ਹਨ ।ਇਸ ਮੌਕੇ ਚੀਫ ਮੈਨੇਜਰ ਨਰਪਤ ਮਾਇਲ਼ ਨੇ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਹੋਵੇ ਹਰ ਤਿੰਨ ਮਹੀਨੇ ਬਾਅਦ ਆਪਣਾ ਖੂਨਦਾਨ ਕਰ ਸਕਦਾ ਹੈ ਖੂਨਦਾਨ ਕਰਨ ਤੋਂ ਕਰੀਬ 30 ਮਿੰਟ ਵਿੱਚ ਉਸਦਾ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ ਅਤੇ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਜਾਂ ਦਿੱਕਤ ਪੇਸ਼ ਨਹੀਂ ਆਉਂਦੀ ਅਤੇ 90 ਦਿਨਾਂ ਬਾਅਦ ਉਹ ਫਿਰ ਦੁਬਾਰਾ ਖੂਨਦਾਨ ਕਰ ਸਕਦਾ ਹੈ। ਫਰੀਦਕੋਟ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ।ਜਿਹੜੇ ਲੋਕਾਂ ਨੂੰ ਲੋੜ ਸਮੇਂ ਖੂਨਦਾਨ ਮੁਹਈਆ ਕਰਵਾ ਦਿੰਦੀਆਂ ਹਨ। ਜਿਸ ਨਾਲ ਉਹਨਾਂ ਦੇ ਮਰੀਜ਼ ਦੀ ਜਾਨ ਬਚ ਜਾਂਦੀ ਹੈ ਉਹ ਇਸ ਗੱਲ ਦੀ ਬਹੁਤ ਕਦਰ ਕਰਦੇ ਹਨ । ਉਹਨਾਂ ਕਿਹਾ ਕਿ ਸਾਨੂੰ ਵੀ ਇਸ ਸ਼ੁਭ ਕਾਰਜ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ।ਇਸ ਮੌਕੇ ਬੈਂਕ ਦੇ ਐਲਡੀਐਮ ਰਾਮੇਸ਼ਵਰ ਦਾਸ, ਚੀਫ ਮੈਨੇਜਰ ਵਿਜੇ ਕੁਮਾਰ ਜਾਟਵ, ਚੀਫ ਮੈਨੇਜਰ ਸੁਖਵਿੰਦਰਜੀਤ ਸਿੰਘ, ਹਰਪ੍ਰੀਤ ਸਿੰਘ ਸੀਨੀਅਰ ਮੈਨੇਜਰ, ਗਗਨਦੀਪ ਸਿੰਘ ਸੀਨੀਅਰ ਮੈਨੇਜਰ ਅਤੇ ਜੋਂਨਲ ਆਫਿਸ ਦਾ ਸਟਾਫ ਅਤੇ ਕਰਮਚਾਰੀ ਹਾਜ਼ਰ ਸਨ।