ਲੰਬੀ,ਸ੍ਰੀ ਮੁਕਤਸਰ ਸਾਹਿਬ 12 ਜੁਲਾਈ
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਖੱਜਲ—ਖੁਆਰੀ ਘਟਾਉਣ ਤੇ ਉਨ੍ਹਾਂ ਨੂੰ ਘਰਾਂ ਦੇ ਨੇੜੇ ਸਰਕਾਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਤੁਹਾਡੇ ਦੁਆਰ ਲੜੀ ਤਹਿਤ ਡਾ. ਸੰਜੀਵ ਸ਼ਰਮਾਂ ਐਸ ਡੀ.ਐਮ ਮਲੋਟ ਦੇ ਦਿਸ਼ਾਂ ਨਿਰਦੇਸ਼ਾਂ ਤੇ ਪਿੰਡ ਬਾਦਲ ਵਿਖੇ ਜਨ ਸੁਵਿਧਾ ਕੈਂਪ ਲਾਇਆ ਗਿਆ।
ਇਹ ਸੁਵਿਧਾ ਕੈਂਪ ਸ੍ਰੀ ਸੰਜੀਵ ਕੁਮਾਰ ਬੀ.ਡੀ.ਪੀ.ਓ ਲੰਬੀ ਅਤੇ ਸ੍ਰੀ ਬਲਵਿੰਦਰ ਸਿੰਘ ਨੈਬ ਤਹਿਸੀਲਦਾਰ ਲੰਬੀ ਦੀ ਅਗਵਾਈ ਹੇਠ ਲਗਾਇਆ ਗਿਆ , ਜਿੱਥੇ ਲੋਕਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਅਤੇ ਉਹਨਾਂ ਦੇ ਮਸਲਿਆਂ ਦਾ ਮੌਕੇ ’ਤੇ ਨਿਬੇੜਾ ਕੀਤਾ। ਉਹਨਾਂ ਕਿਹਾ ਕਿ ਜਿਨ੍ਹਾਂ ਸਕਾਇਤਾਂ/ਮੁਸਕਿਲਾਂ ਦਾ ਮੌਕੇ ਨਿਪਟਾਰਾ ਨਹੀਂ ਹੋ ਸਕਿਆਂ ਉਨ੍ਹਾਂ ਦੇ ਮੱਸਲਿਆਂ ਦਾ 15 ਦਿਨਾਂ ਦੇ ਅੰਦਰ ਅੰਦਰ ਹੱਲ ਕਰ ਦਿਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਕੈਂਪ ’ਚ ਸਾਂਝ ਕੇਂਦਰ ਸਣੇ ਦਫ਼ਤਰ ਸਮਾਜਿਕ ਸੁਰੱਖਿਆ, ਕਿਰਤ ਵਿਭਾਗ,ਸਿਹਤ ਵਿਭਾਗ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਮਾਲ ਵਿਭਾਗ, ਆਦਿ ਨੇ ਕਾਊਂਟਰ ਲਗਾ ਕੇ ਪਿੰਡ ਵਾਸੀਆਂ ਨੂੰ ਮੌਕੇ ਤੇ ਹੀ ਸਰਕਾਰੀ ਸਹੂਲਤਾਂ ਦਾ ਲਾਭ ਪਹੁਚਾਇਆ ਗਿਆ।
ਇਸ ਜਨ ਸੁਵਿਧਾ ਕੈਂਪ ਵਿਚ ਪਿੰਡ ਵਾਸੀਆਂ ਨੇ ਆਪਣੀ ਸਿਕਾਇਤਾਂ ਦਾ ਹੱਲ ਕਰਵਾਇਆ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ।