ਫਾਜ਼ਿਲਕਾ 7 ਮਾਰਚ
ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਚੰਡੀਗੜ੍ਹ ਵਿਖੇ ਵਿਧਾਨ ਸਭਾ ਸੈਸ਼ਨ ਦੇ ਨਾਲ ਨਾਲ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ਼੍ਰੀ ਹਰਭਜਨ ਸਿੰਘ ਈਟੀਓ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਵਿਧਾਇਕ ਨੇ ਕੈਬਨਿਟ ਮੰਤਰੀ ਨੂੰ ਫਾਜ਼ਿਲਕਾ ਤੋਂ ਸਤੀਰਵਾਲਾ ਰੋਡ ਦੇ ਨਵੀਨੀਕਰਨ ਦੇ ਪ੍ਰੋਜੈਕਟ ਲਈ ਸਾਢੇ 7 ਕਰੋੜ ਰੁਪਏ ਪ੍ਰਵਾਣ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ। ਵਿਧਾਇਕ ਨੇ ਕਿਹਾ ਕਿ ਇਹ ਰੋਡ ਹਲਕੇ ਦੇ ਬਹੁਤ ਸਾਰੇ ਪਿੰਡਾਂ ਨੂੰ ਜੋੜਦੀ ਹੈ ਅਤੇ ਇਸ ਦੇ ਨਵੀਨੀਕਰਨ ਦੀ ਜਰੂਰਤ ਸੀ । ਜਿਸ ਪ੍ਰੋਜੈਕਟ ਨੂੰ ਸਰਕਾਰ ਵੱਲੋਂ ਪ੍ਰਵਾਨ ਕੀਤਾ ਗਿਆ ਹੈ ਅਤੇ ਇਸ ਰੋਡ ਦੇ ਨਵੀਨੀਕਰਨ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਦੇ ਨਾਲ ਹੀ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕੈਬਨਟ ਮੰਤਰੀ ਕੋਲ ਫਾਜ਼ਿਲਕਾ ਦੇ ਬਿਜਲੀ ਗ੍ਰਿੱਡ ਨੂੰ ਅਪਗ੍ਰੇਡ ਕਰਨ ਦੀ ਮੰਗ ਵੀ ਰੱਖੀ । ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੀ ਆਬਾਦੀ ਵਧਣ ਕਾਰਨ ਅਤੇ ਬਿਜਲੀ ਲੋੜ ਵਧਣ ਕਾਰਨ ਇਹ ਗ੍ਰਿਡ ਅਪਗਰੇਡ ਕੀਤੇ ਜਾਣ ਦੀ ਜਰੂਰਤ ਹੈ। ਕੈਬਨਟ ਮੰਤਰੀ ਨੇ ਇਸ ਸਬੰਧੀ ਜਲਦੀ ਹੀ ਨਿਯਮਾਂ ਅਨੁਸਾਰ ਅਪਗਰੇਡ ਕਰਨ ਦਾ ਭਰੋਸਾ ਦਿੱਤਾ।