13 ਅਕਤੂਬਰ ਤੋਂ ਮਿਤੀ 15 ਅਕਤੂਬਰ 2024 ਦੀ ਸ਼ਾਮ ਵੋਟਾਂ ਪੈਣ/ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਜ਼ਿਲ੍ਹਾ ਫਾਜ਼ਿਲਕਾ ਅੰਦਰ ਲਾਉਡ ਸਪੀਕਰ/ਮੈਗਾ ਫੋਨ ਵਜਾਉਣ *ਤੇ ਮਨਾਹੀ ਦੇ ਹੁਕਮ

Fazilka Politics Punjab

ਫਾਜ਼ਿਲਕਾ, 12 ਅਕਤੂਬਰ
ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਭਾਰਤੀਅ ਨਾਗਰਿਕ ਸੁਰੱਖਿਆ ਸੁਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਅੰਦਰ ਗ੍ਰਾਮ ਪੰਚਾਇਤਾ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ 13 ਅਕਤੂਬਰ 2024 ਦੀ ਸ਼ਾਮ 6 ਵਜੇ ਤੋਂ ਮਿਤੀ 15 ਅਕਤੂਬਰ 2024 ਦੀ ਸ਼ਾਮ ਵੋਟਾਂ ਪੈਣ/ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਜ਼ਿਲ੍ਹਾ ਫਾਜ਼ਿਲਕਾ ਅੰਦਰ ਲਾਉਡ ਸਪੀਕਰ/ਮੈਗਾ ਫੋਨ ਵਜਾਉਣ *ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।
ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਣ ਲਈ ਇਹ ਹੁਕਮ ਜਾਰੀ ਕੀਤੇ ਜਾਣੇ ਜਰੂਰੀ ਹਨ।ਇਹ ਹੁਕਮ ਚੋਣ ਡਿਉਟੀ ਕਰ ਰਹੇ ਅਬਜਰਵਰ, ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਧਿਕਾਰੀ/ਕਰਮਚਾਰੀ, ਡਿਉਟੀ *ਤੇ ਤਾਇਨਾਤ ਸੁਰਖਿਆ ਕਰਮਚਾਰੀ, ਪੋਲਿੰਗ ਸਟਾਫ, ਬੀ.ਐਲ.ਓ, ਸਕੈਟਰ ਅਫਸਰ, ਚੋਣਾਂ ਨਾਲ ਸਬੰਧਤ ਸਰਕਾਰੀ ਕਰਮਚਾਰੀਆਂ *ਤੇ ਲਾਗੂ ਨਹੀਂ ਹੋਵੇਗਾ।