ਡੇਂਗੂ ਦੀ ਰੋਕਥਾਮ ਸਾਡੀ ਸਭ ਦੀ ਜੁਮੇਵਾਰੀ- ਸਿਵਲ ਸਰਜਨ

Faridkot Politics Punjab

ਫਰੀਦਕੋਟ: 24ਅਗਸਤ 2024(     )
  ਡੇਗੂ ਬੁਖਾਰ ਦੀ ਰੋਕਥਾਮ ਸਾਡੀ ਸਭ ਦੀ ਜੁੰਮੇਵਾਰੀ ਹੈ ਇਨਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਰੀਦਕੋਟ ਡਾ ਮਨਿੰਦਰ ਪਾਲ ਸਿੰਘ ਨੇ ਕਰਦੇ ਹੋਏ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੇ ਮਲੇਰੀਆ ਵਿੰਗ ਦੀਆਂ ਟੀਮਾਂ ਅਤੇ ਮਾਸ ਮੀਡੀਆ ਵਿੰਗ ਵਲੋਂ ਹਾਈ ਰਿਸ੍ਕ ਅਬਾਦੀ ਵਿਚ ਰਹਿੰਦੇ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਡੇਂਗੂ ਤੇ ਮਲੇਰੀਏ ਦੇ ਡੰਗ ਤੋਂ ਬਚਾਉਣ ਅਤੇ ਵਾਟਰ ਬੋਰਨ ਬੀਮਾਰੀਆਂ ਤੋ ਬਚਾਅ ਲਈ ਪੂਰੀ ਤਰਾਂ ਜਾਗਰੂਕ ਕੀਤਾ  ਜਾ ਰਿਹਾ ਹੈ ਅਤੇ ਜਾਗਰੂਕਤਾ ਸਮੱਗਰੀ ਵੀ ਵੰਡੀ ਜਾ ਰਹੀ ਹੇ। ਵਿਭਾਗ ਵੱਲੋ ਲਗਾਤਾਰ ਮਈ ਮਹੀਨੇ ਤੋ ਹੀ ਸਿਹਤ ਵਿਭਾਗ ਦੇ ਮਲਟੀਪਰਪਜ ਹੈਲਥ ਵਰਕਰ ਅਤੇ ਬਰੀਡਿੰਗ ਚੈਕਰਾਂ ਵੱਲੋ ਜਿਲੇ ਵਿੱਚ ਡੋਰ ਟੂ ਡੋਰ ਫੀਵਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਖੜੇ ਪਾਣੀ ਉੱਪਰ ਲਾਰਵੀਸਾਈਡ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਘਰਾਂ ਵਿੱਚ ਜਾ ਕੇ ਮੱਛਰ ਪੈਦਾ ਹੋਣ ਦੇ ਸੋਮਿਆਂ ਦੀ ਜਾਂਚ ਕੀਤੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਵੀ ਲਾਰਵਾ ਮਿਲਦਾ ਹੈ ਉਸਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਡੇਗੂਂ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।ਜਿਲਾ ਐਪੀਡੀਮਾਲੋਜਿਸਟ ਡਾ ਹਿਮਾਂਸੂ ਗੁਪਤਾ ਅਤੇ ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਕਿਹਾ ਕਿ ਹੁੰਮਸ ਵਾਲੀ ਗਰਮੀ ਅਤੇ ਬਰਸਾਤੀ ਸੀਜਨ ਦੇ ਮੱਦੇਨਜਰ ਮੱਖੀਆਂ ਅਤੇ ਮੱਛਰਾਂ  ਤੋ ਹੋਣ ਵਾਲੀਆਂ ਬੀਮਾਰੀਆਂ ਦਾ ਖਦਸ਼ਾ ਵੱਧ ਜਾਦਾਂ ਹੈ। ਇਨਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਦੇ ਲਈ  ਘਰਾਂ ਅਤੇ ਆਲੇ ਦੁਆਲੇ ਦੀ ਸਫਾਈ ਬਹੁਤ ਜਰੂਰੀ ਹੈ ਹਰ ਹਫਤੇ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇ, ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਕੰਟਰੋਲ ਕੀਤਾ ਜਾ ਸਕੇ। ਜਿਸ ਨਾਲ ਡੇਗੂ ਅਤੇ ਮਲੇਰੀਆਂ ਬੁਖਾਰ ਦੇ ਪ੍ਰਕੋਪ ਤੋ ਬਚਿਆ ਜਾ ਸਕਦਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਡੇਂਗੂ ਬੁਖਾਰ ਐਡੀਜ਼ ਨਾਮ ਦੇ ਮੱਛਰ ਨਾਲ ਫੈਲਦਾ ਹੈ ਅਤੇ ਇਹ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਜਦਕਿ ਮਲੇਰੀਏ ਦਾ ਮੱਛਰ ਮਾਦਾ ਐਨਾਫਲੀਜ਼ ਰਾਹੀ ਫੈਲਦਾ ਹੈ।ਉਹਨਾਂ ਦੱਸਿਆ ਡੇਂਗੂ ਮੱਛਰ ਦੇ ਕੱਟਣ ਨਾਲ ਜਦੋ ਵਿਅਕਤੀ ਦੇ ਪਲੇਟਲੈਟ ਘੱਟਦੇ ਹਨ ਤਾਂ ਉਹ ਤੁਰੰਤ ਨੇੜ੍ਹੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਇਲਾਜ਼ ਕਰਵਾਉਣ।ਉਨਾਂ ਕਿਹਾ ਕਿ ਡੇਂਗੂ ਦਾ ਬੁਖਾਰ ਹੋਣ ਤੇ ਸਿਰਫ ਡਾਕਟਰ ਦੀ ਸਲਾਹ ਨਾਲ ਹੀ ਇਲਾਜ ਕਰਵਾਇਆ ਜਾਵੇ ਅਤੇ ਤਰਲ ਪਦਾਰਥ ਵੱਧ ਤੋਂ ਵੱਧ ਲਏ ਜਾਣ । ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਕੁਮਾਰ, ਲਖਵਿੰਦਰ ਸਿੰਘ, ਸਿਹਤ ਸੁਪਰਵਾਈਜਰ , ਮਲਟੀਪਰਪਜ ਹੈਲਥ ਵਰਕਰ  ਅਤੇ ਬਰਡਿੰਗ ਚੈਕਰ ਹਾਜਰ ਸਨ।