ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 88 ‘ਚ ਪਲਾਂਟੇਸ਼ਨ ਡਰਾਈਵ ਚਲਾਈ ਗਈ

Ludhiana

ਲੁਧਿਆਣਾ, 08 ਜੁਲਾਈ (000) – ਸੂਬਾ ਸਰਕਾਰ ਵੱਲੋਂ ਵਸਨੀਕਾਂ ਨੂੰ ਸਾਫ-ਸੁਥਰਾ ਤੇ ਹਰਿਆ ਭਰਿਆ ਵਾਤਾਵਰਣ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 88 ਵਿੱਚ ਪੌਦਾਰੋਪਣ ਮੁਹਿੰਮ ਦਾ ਆਗਾਜ਼ ਕੀਤਾ ਗਿਆ।

ਇਸ ਮੌਕੇ ਵਿਧਾਇਕ ਬੱਗਾ ਦੇ ਨਾਲ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਾਬਕਾ ਕੌਂਸਲਰ ਰਘੁਵੀਰ ਸਿੰਘ ਵ੍ਹੀਰਾ, ਸਾਬਕਾ ਕੌਂਸਲਰ ਲਾਲਾ ਸੁਰਿੰਦਰ ਅਟਵਾਲ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

ਵਿਧਾਇਕ ਬੱਗਾ ਨੇ ਕਿਹਾ ਕਿ ਪੌਦਾਰੋਪਣ ਮੁਹਿੰਮ ਤਹਿਤ ਸਥਾਨਕ ਗਾਂਧੀ ਨਗਰ ਵਿਖੇ ਭਗਵਾਨ ਬਾਲਮੀਕੀ ਪਾਰਕ ਵਿੱਚ ਬੂਟੇ ਲਗਾਏ ਗਏ ਜੋ ਹਰਿਆਵਲ ਦੇ ਨਾਲ ਪ੍ਰਦੂਸ਼ਣ ਮੁਕਤ ਵਾਤਾਵਰਣ ਪ੍ਰਦਾਨ ਕਰਨਗੇ।

ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਵੀ ਕੀਤੀ।