ਬਿਊਰੋ ਵੱਲੋਂ ਸਰਕਾਰੀ ਰਾਜਿੰਦਰਾ ਕਾਲਜ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਆਯੋਜਿਤ

Bathinda

ਬਠਿੰਡਾ, 7 ਮਾਰਚ : ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦੇ ਉਜਵੱਲ ਭਵਿੱਖ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਸਥਾਨਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਕਾਰੀ ਰਾਜਿੰਦਰਾ ਕਾਲਜ ਦੇ ਸਹਿਯੋਗ ਨਾਲ ਪਲੇਸਮੈਂਟ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।

          ਇਸ ਦੌਰਾਨ ਡਿਪਟੀ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਐਸ.ਬੀ.ਆਈ. ਲਾਈਫ ਇੰਸੋਰੈਂਸ, ਪੁਖਰਾਜ ਹੈਲਥ ਕੇਅਰ, ਆਈ.ਸੀ.ਆਈ.ਸੀ.ਆਈ. ਬੈਂਕ, ਇੰਡੀਆਂ ਜੋਬ ਕਾਰਟ, ਏ.ਵੀ.ਸੀ. ਮਹਿੰਦਰਾ, ਫੋਨ ਪੇਅ, ਫਲਿਪਕਾਰਟ, ਆਰ.ਐਡ.ਜੇ. ਲਾਅ ਕੰਨਸਲਟੈਂਟ ਆਦਿ ਵੱਲ਼ੋਂ ਸ਼ਿਰਕਤ ਕੀਤੀ ਗਈ। ਕੈਂਪ ਦੌਰਾਨ ਲਗਭਗ 173 ਪ੍ਰਾਰਥੀਆਂ ਵੱਲੋਂ ਸਿਰਕਤ ਕੀਤੀ ਗਈ ਅਤੇ ਵੱਖ-ਵੱਖ ਕੰਪਨੀਆਂ ਦੁਆਰਾ ਕੁੱਲ 97 ਪ੍ਰਾਰਥੀਆਂ ਦੀ ਸਿਲੈਕਸ਼ਨ ਕੀਤੀ ਗਈ। ਵੱਖ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਨੂੰ 10,000/- ਰੁਪਏ ਤੋਂ ਲੈ ਕੇ 20,000/- ਰੁਪਏ ਪ੍ਰਤੀ ਮਹੀਨਾਂ ਦੀ ਤਨਖਾਹ ਦੇ ਆਫਰ ਦਿੱਤੇ ਗਏ।

ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਜਯੋਤਸਨਾ ਵੱਲੋਂ ਆਏ ਹੋਏ ਸਾਰੇ ਨਿਯੋਜਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਹੋਰ ਪਲੇਸਮੈਂਟ ਕੈਂਪਾ ਦਾ ਆਯੋਜਨ ਵੀ ਕੀਤਾ ਜਾਵੇਗਾ।

ਰੋਜ਼ਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਰਕਤ ਕਰਨ ਵਾਲੇ ਪ੍ਰਾਰਥੀਆਂ ਨੂੰ ਕੈਂਪ ਤੋਂ ਦੋ ਦਿਨ ਪਹਿਲਾਂ ਕਰੀਅਰ ਕੌਸ਼ਲਰ ਸ਼੍ਰੀ ਵਿਸ਼ਾਲ ਚਾਵਲਾ ਵੱਲੋਂ ਇੰਟਰਵੀਓ ਟਿਪਸ, ਰਜਿਓਮ ਮੇਕਿੰਗ ਅਤੇ ਕਮਿਓਨੀਕੇਸ਼ਨ ਸਕਿੱਲਜ਼ ਅਤੇ ਇਸ ਦੇ ਨਾਲ ਹੀ ਮੋਕ ਇੰਟਰਵੀਓ ਡਰਾਈਵ ਵੀ ਕਰਵਾਈ ਗਈ। ਪਲੇਸਮੈਂਟ ਕੈਂਪ ਦੌਰਾਨ ਪ੍ਰਬੰਧਕੀ ਸ਼ਾਖਾ ਵੱਲੋਂ ਸ਼੍ਰੀ ਬਲਤੇਜ ਸਿੰਘ ਵੱਲੋਂ ਪ੍ਰਾਰਥੀਆਂ ਨੂੰ ਵਧੀਆ ਇੰਟਰਵੀਓ ਦੇਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਕੰਪਨੀਆਂ ਦੇ ਨਿਯੋਜਕਾਂ ਨੂੰ ਵਧਿਆ ਸਿਲੈਕਸ਼ਨ ਲਈ ਧੰਨਵਾਦ ਕੀਤਾ ਗਿਆ। ਪਲੇਸਮੈਂਟ ਕੈਂਪ ਦੌਰਾਨ ਸ਼੍ਰੀ ਸੰਦੀਪ ਸਿੰਗਲਾ, ਮੈਡਮ ਸੀਮਾ, ਮੈਡਮ ਡਿੰਪਲ, ਮੈਡਮ ਨਿਸ਼ੀਮਾ, ਮੈਡਮ ਬਿੰਦੀਆ ਗੁਪਤਾ ਵੱਲੋਂ  ਬਾਖੂਬੀ ਸੇਵਾਵਾਂ ਨਿਭਾਈਆਂ ਗਈਆ।