ਮਾਨਸਾ ਪੁਲਿਸ ਵੱਲੋਂ ਕਤਲ ਦੇ ਮੁਕੱਦਮੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਕੁੱਝ ਹੀ ਘੰਟਿਆਂ ਅੰਦਰ ਕੀਤਾ ਕਾਬੂ

Mansa

ਮਾਨਸਾ, 19 ਅਗਸਤ:
ਸੀਨੀਅਰ ਕਪਤਾਨ ਪੁਲਿਸ, ਮਾਨਸਾ ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਨੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਕੱਲ੍ਹ ਪਿੰਡ ਕੋਟਲੀ ਕਲਾਂ ਵਿਖੇ ਦਿਨ ਦਿਹਾੜੇ ਹੋਏ ਕਤਲ ਦੇ ਦੋਸ਼ੀਆਂ ਨੂੰ 12 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਗਿਆ ਕਿ 18 ਅਗਸਤ, 2024 ਨੂੰ ਥਾਣਾ ਸਦਰ ਮਾਨਸਾ ਪੁਲਿਸ ਕੋਲ ਇਤਲਾਹ ਮਿਲੀ ਸੀ ਕਿ ਪਿੰਡ ਕੋਟਲੀ ਕਲਾਂ ਵਿਖੇ ਸੁਖਵਿੰਦਰ ਸਿੰਘ ਉਰਫ ਕਿੰਦਾ (ਉਮਰ 27 ਸਾਲ) ਪੁੱਤਰ ਕਰਮਜੀਤ ਸਿੰਘ ਵਾਸੀ ਕੋਟਲੀ ਕਲਾਂ ਦਾ ਦਿਨ ਦਿਹਾੜੇ ਗੋਲ਼ੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ, ਕਰਮਜੀਤ ਸਿੰਘ ਦੇ ਬਿਆਨ ’ਤੇ ਮੁਕੱਦਮਾ ਨੰਬਰ: 211, ਮਿਤੀ 18.08. 24 ਅ/ਧ 103, 190, 191(3), 49 ਬੀ.ਐਨ.ਐਸ, 25, 27/ 54/59 ਆਰਮਜ਼ ਐਕਟ  ਥਾਣਾ ਸਦਰ ਮਾਨਸਾ ਬਰਖਿਲਾਫ ਨਰੈਣ ਸਿੰਘ ਪੁੱਤਰ ਜੀਤ ਸਿੰਘ, ਕਰਨੈਲ ਸਿੰਘ ਪੁੱਤਰ ਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਨਰੈਣ ਸਿੰਘ, ਸੁਖਦੇਵ ਸਿੰਘ ਪੁੱਤਰ ਕਰਨੈਲ ਸਿੰਘ, ਰਾਜ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੋਟਲੀ ਕਲਾਂ, ਚਰਨਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਕੱਲੋ੍ਹ ਦਰਜ ਰਜਿਸਟਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੁੱਕਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਸ੍ਰੀ ਜਸਕੀਰਤ ਸਿੰਘ ਅਹੀਰ, ਕਪਤਾਨ ਪੁਲਿਸ (ਸਥਾਨਿਕ) ਮਾਨਸਾ, ਸ੍ਰੀ ਜਸਵਿੰਦਰ ਸਿੰਘ, ਉਪ. ਕਪਤਾਨ ਪੁਲਿਸ (ਡੀ) ਮਾਨਸਾ, ਸ੍ਰੀ ਗੁਰਪ੍ਰੀਤ ਸਿੰਘ ਬੈਂਸ, ਉਪ ਕਪਤਾਨ ਪੁਲਿਸ (ਸ:ਡ) ਮਾਨਸਾ ਦੀ ਦੇਖ ਰੇਖ ਹੇਠ ਇੰਸਪੈਕਟਰ ਜਗਦੀਸ਼ ਕੁਮਾਰ ਇੰਚਰਾਜ ਸੀ.ਆਈ.ਏ ਸਟਾਫ ਮਾਨਸਾ ਅਤੇ ਥਾਣੇਦਾਰ ਨਛੱਤਰ ਸਿੰਘ ਐਡੀਸ਼ਨਲ ਮੁੱਖ ਅਫਸਰ ਥਾਣਾ ਸਦਰ ਮਾਨਸਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਜਿੰਨ੍ਹਾਂ ਵੱਲੋ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਬਾਹਰ ਭੱਜਣ ਦੀ ਤਾਕ ਵਿੱਚ ਬੈਠੇ ਕਤਲ ਦੀ ਵਾਰਦਤ ਵਿੱਚ ਸ਼ਾਮਲ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਕੋਟਲੀ ਕਲਾਂ (ਉਮਰ ਕਰੀਬ 32 ਸਾਲ) ਨੂੰ ਰੇਲਵੇ ਸਟੇਸ਼ਨ ਮਾਨਸਾ ਤੋਂ ਗ੍ਰਿਫਤਾਰ ਕਰਕੇ ਵਾਰਦਤ ਸਮੇਂ ਵਰਤਿਆ .45 ਬੋਰ ਪਿਸਟਲ ਬ੍ਰਾਮਦ ਕੀਤਾ ਗਿਆ ਹੈ (ਮੌਕਾ ਵਕੂਆ ਤੋਂ ਦੋਸ਼ੀਆਨ ਵੱਲੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਮਾਰਕਾ ਡਿਸਕਵਰ ਰੰਗ ਕਾਲਾ ਨੀਲਾ ਨੰਬਰ ਪੀ.ਬੀ. 10 ਸੀ ਏ 3203 ਸਮੇਤ ਮੋਟਰਸਾਈਕਲ ਰੇਹੜ੍ਹੀ ਕਬਜੇ ਵਿੱਚ ਲਿਆ ਗਿਆ ਹੈ।)
ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੋਰਾਨ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਸੁਖਵਿੰਦਰ ਸਿੰਘ ਵੱਲੋ ਸਾਲ 2022 ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਦੇ ਚਾਚੇ ਕਰਨੈਲ ਸਿੰਘ ਹੋਰਾਂ ਦੀ ਲੱਤਾਂ ਤੋੜ ਦਿੱਤੀਆਂ ਗਈਆਂ ਸਨ, ਜਿਸ ਸਬੰਧੀ ਮ੍ਰਿਤਕ ਸੁਖਵਿੰਦਰ ਸਿੰਘ ਅਤੇ ਹੋਰਨਾਂ ਦੇ ਖਿਲਾਫ ਮੁਕੱਮਦਾ ਨੰਬਰ 91 ਮਿਤੀ 02-09-2022 ਅ/ਧ 307,324,379-ਬੀ,148,149 ਥਾਣਾ ਮੋੜ ਵਿਖੇ ਦਰਜ ਰਜਿਸਟਰ ਹੋਇਆ ਸੀ, ਜਿਸ ਦੀ ਰੰਜਿਸ਼ ਦੇ ਚਲਦਿਆਂ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਗਿਆ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ’ਤੇ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ। ਇਸ ਤੋ ਇਲਾਵਾ ਵਾਰਦਤ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਲਗਤਾਰ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਹਨ।