ਫਿਰੋਜ਼ਪੁਰ 28 ਮਾਰਚ ( ) ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿਖੇ ਮਾਪੇ-ਅਧਿਆਪਕ ਮਿਲਨੀ ਕੀਤੀ ਗਈ ਅਤੇ ਗਿਆਰਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ। ਗਿਆਰਵੀਂ ਜਮਾਤ ਦੇ ਨਾਨ-ਮੈਡੀਕਲ ਸਟ੍ਰੀਮ ਵਿਚ ਪਰਵੰਸ਼ ਕੰਬੋਜ ਨੇ 98%, ਮੈਡੀਕਲ ਸਟਰੀਮ ਵਿਚ ਰਾਜਦੀਪ ਕੌਰ ਨੇ 97% ਅਤੇ ਕਾਮਰਸ ਸਟਰੀਮ ਵਿੱਚ ਹਰਪ੍ਰੀਤ ਕੌਰ ਨੇ 95% ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਮੁਖੀ ਸ. ਚਮਕੌਰ ਸਿੰਘ ਸਰਾਂ ਦੁਆਰਾ ਹੋਣਹਾਰ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਪੈਨ, ਕਾਪੀਆਂ ਅਤੇ ਸਨਮਾਨ ਚਿੰਨ੍ਹ ਵੰਡੇ ਗਏ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ. ਚਮਕੌਰ ਸਿੰਘ ਦੁਆਰਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਹੋਸਟਲ ਦੀ ਜ਼ਿੰਦਗੀ ਵਿਚ ਅਨੁਸ਼ਾਸਨ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰਨ ਅਤੇ ਸਮਾਂ-ਸਾਰਨੀਂ ਅਨੁਸਾਰ ਪੜ੍ਹਨ ਦੀਆਂ ਰੁਚੀਆਂ ਪੈਦਾ ਕਰਨ ਲਈ ਉਤਸ਼ਾਹਿਤ ਵੀ ਕੀਤਾ।
ਇਸੇ ਮੌਕੇ ਮੈਡਮ ਸੂਕੀਰਤੀ ਸ਼ਰਮਾ, ਵਿਭਾਗ ਦੇ ਮੁਖੀ ਮਨੋਜ ਕੁਮਾਰ, ਜਸਵਿੰਦਰ ਸਿੰਘ, ਮੈਡਮ ਹਰਮਨ, ਮੈਡਮ ਰੇਖਾ ਸਮੇਤ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਐੱਸ.ਐੱਮ.ਸੀ. ਕਮੇਟੀ ਦੇ ਮੈਂਬਰ ਸ. ਜਗਮੋਹਨ ਸਿੰਘ, ਸਤਪਾਲ ਸਿੰਘ, ਕੁਲਵਿੰਦਰ ਕੌਰ, ਗੁਰਮੀਤ ਕੌਰ, ਜਸਮੇਲ ਸਿੰਘ ਤੇ ਸੰਦੀਪ ਸਿੰਘ ਵੀ ਹਾਜ਼ਰ ਸਨ।
ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਵਿਖੇ ਕਰਵਾਈ ਗਈ ਮਾਪੇ-ਅਧਿਆਪਕ ਮਿਲਨੀ


