ਬਾਲ ਘਰਾਂ ਦੇ ਬੱਚਿਆਂ ਦੀ ਜ਼ੋਨ ਪੱਧਰੀ ਸਪੋਰਟਸ ਮੀਟ ਆਯੋਜਿਤ

Ludhiana Punjab

ਲੁਧਿਆਣਾ, 12 ਨਵੰਬਰ (000) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ ਦੀ ਅਗਵਾਈ ਹੇਠ ਜੋਨ ਪੱਧਰੀ ਸਪੋਰਟਸ ਮੀਟ, 2024 ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ, ਪਿੰਡ ਗਿੱਲ ਵਿਖੇ ਕਰਵਾਈ ਗਈ।

ਇਸ ਜੋਨ ਪੱਧਰੀ ਸਪੋਰਟਸ ਮੀਟ ਵਿੱਚ ਜਿਲ੍ਹਾ ਬਠਿੰਡਾ, ਪਟਿਆਲਾ, ਫਾਜਿਲਕਾ, ਐਸ.ਏ.ਐਸ. ਨਗਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਅਤੇ ਗੈਰ-ਸਰਕਾਰੀ ਬਾਲ ਘਰਾਂ ਵੱਲੋ ਹਿੱਸਾ ਲਿਆ ਗਿਆ। ਬਾਲ ਘਰਾਂ ਦੇ ਜਿਹੜੇ ਬੱਚੇ ਆਊਟਡੋਰ ਅਤੇ ਇੰਡੋਰ ਖੇਡਾਂ ਬੈਡਮਿੰਟਨ, ਬਾਸਕਟ ਬਾਲ ਤੋਂ ਇਲਾਵਾ ਪੇਟਿੰਗ, ਸਲੋਗਨ, ਕੋਲਾਜ ਮੇਕਿੰਗ, ਰੰਗੋਲੀ, ਲੇਖ ਲਿਖਣ,  ਰੱਸਾਕਸ਼ੀ, 100 ਮੀਟਰ ਰੇਸ, ਰਿਲੇ ਰੇਸ, ਹਾਈ ਜੰਪ ਆਦਿ ਖੇਡਾਂ ਵਿੱਚ ਪਹਿਲੇ ਅਤੇ ਦੂਜੇ ਸਥਾਨ ‘ਤੇ ਆਏ ਸਨ, ਉਹਨਾਂ ਬੱਚਿਆਂ ਦਾ ਜੋਨ ਪੱਧਰੀ ਮੁਕਾਬਲਾ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਫਸਰਾਂ ਵੱਲੋ ਕਰਵਾਇਆ ਗਿਆ।

ਜੋਨ ਪੱਧਰੀ ਖੇਡਾਂ ਵਿੱਚ ਪਹਿਲੇ ਅਤੇ ਦੂਜੇ ਸਥਾਨ ‘ਤੇ ਆਏ ਬੱਚਿਆਂ ਨੂੰ ਸ਼੍ਰੀ ਗੁਰਜੀਤ ਸਿੰਘ ਰੋਮਾਣਾ (ਚੇਅਰਪਰਸਨ, ਬਾਲ ਭਲਾਈ ਕਮੇਟੀ), ਐਡਵੋਕੇਟ ਸ਼੍ਰੀ ਬਲਵਿੰਦਰ ਸਿੰਘ (ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਸਾਹਿਬ) ਅਤੇ ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ ਸ਼੍ਰੀਮਤੀ ਰਸ਼ਮੀ  ਵੱਲੋ ਗੋਲਡ, ਸਿਲਵਰ ਅਤੇ ਬਰੋਨਜ਼ ਆਦਿ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ।

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ, ਪਿੰਡ ਗਿੱਲ ਦੇ ਸਟਾਫ ਵੱਲੋ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਸਪੋਰਟਸ ਮੀਟ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ, ਪਿੰਡ ਗਿੱਲ ਦੇ ਬੱਚਿਆਂ ਵੱਲੋ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ।