ਵੋਟਰ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ

Bathinda

ਬਠਿੰਡਾ, 30 ਮਾਰਚ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰੈਟ 92 ਸ਼ਹਿਰੀ (ਬਠਿੰਡਾ) ਦੀ ਅਗਵਾਈ ਹੇਠ ਸਵੀਪ ਟੀਮ ਬਠਿੰਡਾ ਸ਼ਹਿਰੀ-092 ਦੇ ਨੋਡਲ ਅਫਸਰ-ਕਮ-ਪ੍ਰਿੰਸੀਪਲ ਸ੍ਰੀਮਤੀ ਮੀਨਾ ਭਾਰਤੀ ਤੇ ਸਵੀਪ ਟੀਮ ਵਲੋਂ ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਵੋਟਰ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ।

       ਇਸ ਮੌਕੇ ਕਾਲਜ ਦੇ ਈ.ਐਲ.ਸੀ ਇੰਚਾਰਜ਼ ਮੈਡਮ ਪ੍ਰੋ: ਤ੍ਰਿਪਤਾ ਰਾਣੀ ਵਲੋਂ 18 ਸਾਲ ਦੇ ਨੌਜਵਾਨ ਵਿਦਿਆਰਥੀਆਂ ਨੂੰ ਨਵੀ ਵੋਟ ਬਣਾਉਣ ਲਈ ਉਤਸਾਹਿਤ ਕੀਤਾ ਅਤੇ ਵੋਟ ਦੀ ਮੱਹਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਮੁੱਖ ਵਕਤਾ ਸ੍ਰੀ ਗੁਰਬਖਸ਼ ਲਾਲ ਅਤੇ ਸਵੀਪ ਟੀਮ ਮੈਬਰ ਵੱਲੋ ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਭਾਰਤੀ ਲੋਕਤੰਤਰ ਨੂੰ ਮਜਬੂਤ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਵੋਟਰ ਹੈਲਪ ਲਾਈਨ, ਸੀ-ਵੀਜ਼ਲ ਐਪ ਅਤੇ ਕੇ.ਵਾਈ.ਸੀ ਐਪ ਸਬੰਧੀ ਜਾਣਕਾਰੀ ਦਿੱਤੀ।

ਇਸ ਮੌਕੇ ਸ੍ਰੀ ਜੋਨੀ ਸਿੰਗਲਾ ਵਲੋ ਸਵੀਪ ਐਕਟੀਵਿਟੀ ਵਿਚ ਸ਼ਾਮਿਲ ਵਿਦਿਆਰਥੀਆਂ ਕੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ 30 ਵਿਦਿਆਰਥੀਆਂ ਦੀ ਨਵੀ ਵੋਟ ਬਣਾਈ ਗਈ।

ਇਸ ਮੌਕੇ ਸਵੀਪ ਟੀਮ ਮੈਬਰ ਸੁਮਿਤ ਗੋਇਲ, ਹਰਪ੍ਰੀਤ ਸਿੰਘ, ਸੁਭਾਸ ਚੰਦ, ਰਾਮ ਉਜਾਗਰ, ਕਾਲਜ ਪ੍ਰਿੰਸੀਪਲ ਸ੍ਰੀਮਤੀ ਨੀਰੂ ਗਰਗ, ਮੈਡਮ ਡਾ. ਏਕਤਾ ਗਰਗ ਅਤੇ ਸ੍ਰੀਮਤੀ ਵਿਭਾ ਬਾਂਸਲ ਤੋਂ ਇਲਾਵਾ ਵਿਦਿਆਰਥੀ ਆਦਿ ਹਾਜ਼ਰ ਸਨ।