ਮਾਰਸ ਸਾਇੰਸ ਪ੍ਰਦਰਸ਼ਨੀ ਦੇ ਦੂਜੇ ਦਿਨ ਮਾਹਿਰਾਂ ਨੇ ਵਿਦਿਆਰਥੀਆਂ ਨੂੰਦੱਸੀ ਵਿਗਿਆਨ ਦੀ ਮਹੱਤਤਾ-ਏਡੀਸੀ

Mansa Politics Punjab

ਮਾਨਸਾ, 23 ਅਕਤੂਬਰ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿਘ ਆਈ.ਏ.ਐਸ. ਦੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਨਿਰਮਲ ਓਸੇਪਚਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਸੇਂਟ ਜ਼ੇਵੀਅਰ ਸਕੂਲ ਵਿਖੇ ਚੱਲ ਰਹੀ ਜ਼ਿਲ੍ਹਾ ਪੱਧਰੀ ਮਾਰਸ ਸਾਇੰਸ ਪ੍ਰਦਰਸ਼ਨੀ ਦੇ ਦੂਜੇ ਦਿਨ ਅੱਜ ਕਾਫ਼ੀ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ  ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ।
ਦੂਜੇ ਦਿਨ ਦੇ ਇਸ ਸਾਇੰਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ ਨੇ ਦੱਸਿਆ ਕਿ ਅੱਜ ਮੇਨ ਸਟੇਜ ’ਤੇ ਹੋਏ ਸਾਇੰਸ ਅਧਿਆਪਕਾਂ ਦੇ ਮੁਕਾਬਲੇ ਕਾਫ਼ੀ ਦਿਲਚਸਪ ਰਹੇ ਅਤੇ ਉਨ੍ਹਾਂ ਵੱਲੋਂ ਕਿਸੇ ਇੱਕ ਮਾਡਲ ’ਤੇ ਦਿੱਤੀ ਜਾ ਰਹੀ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਹੀ ਸਿੱਖਿਆਦਾਇਕ ਅਤੇ ਲਾਭਕਾਰੀ ਰਹੀ। ਉਨ੍ਹਾਂ ਦੱਸਿਆ ਕਿ ਸਾਇੰਸ ਮੇਲੇ ਵਿੱਚ ਵਿਦਿਆਰਥੀ ਵੱਲੋਂ ਕਾਫ਼ੀ ਰੂਚੀ ਦਿਖਾਈ ਜਾ ਰਹੀ ਹੈ ਅਤੇ ਉਹ ਪ੍ਰਦਰਸ਼ਨੀ ਦੇਖਣ ਦੌਰਾਨ ਉਸ ਸਬੰਧੀ ਆਪਣੇ ਅਧਿਆਪਕਾਂ ਜਾਂ ਸਬੰਧਤ ਵਿਦਿਆਰਥੀਆਂ ਤੋਂ ਗਿਆਨ ਵੀ ਹਾਸਿਲ ਕਰ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਮੇਲੇ ਦੇ ਦੂਜੇ ਦਿਨ 34 ਸਕੂਲਾਂ ਦੇ 1263 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਹਰ ਮਾਡਲ ਨੂੰ ਬੜੇ ਧਿਆਨ ਪੂਰਵਕ ਦੇਖਦਿਆਂ ਉਸ ਬਾਰੇ ਜਾਨਣ ਦੀ ਜਿਗਿਆਸਾ ਪ੍ਰਗਟ ਕੀਤੀ। ਅੱਜ ਵਿਸ਼ੇਸ਼ ਤੌਰ ’ਤੇ ਪੁੱਜੇ ਵੱਖ-ਵੱਖ ਵਿਸ਼ਿਆਂ ਦੀਆਂ ਮਾਹਿਰ ਸਖਸ਼ੀਅਤਾਂ ਵੱਲੋਂ ਵਿਦਿਆਰਥੀਆਂ ਨੂੰ ਸਾਇੰਸ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੀਬੇਟ ਜੂਨੀਅਰ, ਡਾ. ਅਨਿਲ ਕੁਮਾਰ ਵਰਮਾ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਲੈਕਚਰ, ਜਾਦੂ ਸ਼ੋਅ, ਡੀਬੇਟ ਸੀਨੀਅਰ ਅਤੇ ਗਰੁੱਪ ਡਾਂਸ ਆਦਿ ਵੰਨਗੀਆਂ ਕਰਵਾਈਆਂ ਗਈਆਂ।  
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਦਨ ਲਾਲ ਕਟਾਰੀਆ, ਸਹਾਇਕ ਡਾਇਰੈਕਟਰ ਡਾ. ਬੂਟਾ ਸਿੰਘ, ਪ੍ਰਿੰਸੀਪਲ ਸੇਂਟ ਜ਼ੇਵੀਅਰ ਸਕੂਲ ਫਾਦਰ ਹੈਨਰੀ ਜੋਸੇਫ਼ ਰਾਜ, ਸਟੇਜ ਸਕੱਤਰ ਸ਼੍ਰੀਮਤੀ ਯੋਗਿਤਾ ਜੋਸ਼ੀ, ਡਾ. ਗੁਰਪ੍ਰੀਤ ਕੌਰ, ਮਨਪ੍ਰੀਤ ਵਾਲੀਆ, ਬਲਜਿੰਦਰ ਜੌੜਕੀਆਂ, ਰੋਹਿਤ ਗਰਗ ਹੈਡਮਾਸਟਰ ਹਰਪ੍ਰੀਤ ਸਿੰਘ, ਮਨਦੀਪ ਕੁਮਾਰ, ਜਗਜੀਤ ਸਿੰਘ, ਮੁਨੀਸ਼ ਕੁਮਾਰ, ਭੁਵੇਸ਼ ਕੁਮਾਰ, ਉਮੇਸ਼ ਸ਼ਰਮਾ, ਮਨਦੀਪ ਸਿੰਘ, ਰਾਧਾ ਰਾਣੀ, ਸਵਾਤੀ ਜਿੰਦਲ, ਪਰਵੀਨ ਰਾਣੀ, ਪਰਵਿੰਦਰ ਸਿੰਘ, ਡਾ. ਨਾਇਬ ਸਿੰਘ, ਜੱਜਮੈਂਟ ਕਮੇਟੀ ਡਾ. ਜਸਵੀਰ ਸਿੰਘ, ਦੀਪਕ ਗੁਪਤਾ, ਅਨੁਪਮ ਮਦਾਨ, ਸਾਹਿਲ ਤਨੇਜਾ, ਕਿਰਨਪ੍ਰੀਤ ਕੌਰ, ਵਿਪਨ ਗੋਇਲ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।