ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਪਦਮ ਸ੍ਰੀ ਸੁਰਜੀਤ ਪਾਤਰ ਨੇ ਸਮਾਗਮ ਨੂੰ ਚਾਰ ਚੰਨ ਲਾਏ

Amritsar

ਅੰਮ੍ਰਿਤਸਰ, 25 ਫਰਵਰੀ

ਰੰਗਲਾ ਪੰਜਾਬ, ਇਸ ਖੇਤਰ ਦਾ ਸਭ ਤੋਂ ਵੱਡਾ ਸੱਭਿਆਚਾਰਕ ਮੇਲਾ, ਜੋਕਿ ਸਾਹਿਤ, ਭੋਜਨ, ਸੰਗੀਤ, ਬਹਾਦਰੀ ਅਤੇ ਪੰਜਾਬ ਦੇ ਆਪਣੇ ਸੇਵਾ ਭਾਵਨਾ ਦੇ ਅਣਗਿਣਤ ਰੰਗਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਹਰ ਉਮਰ ਦੇ ਦਰਸ਼ਕਾਂ ਨੂੰ ਖਿੱਚ ਰਿਹਾ ਹੈ। ਵੱਖ-ਵੱਖ ਸਥਾਨਾਂ ਉੱਤੇ ਹੋ ਰਹੇ ਸਮਾਗਮ ਪੰਜਾਬ ਦੇ ਵੱਖ-ਵੱਖ  ਪਹਿਲੂਆਂ ਨੂੰ ਉਜਾਗਰ ਕਰ ਰਹੇ ਹਨ।

ਇਸੇ ਦੌਰਾਨ ਪਾਰਟੀਸ਼ਨ ਮਿਊਜ਼ੀਅਮ ਵਿਖੇ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਦੂਜਾ ਅਤੇ ਆਖ਼ਰੀ ਦਿਨ ਵੀ ਸਾਹਿਤਕ ਮੇਲਾ ਕਰਵਾਇਆ ਗਿਆ। ਇਸ ਮੌਕੇ

ਪੰਜਾਬੀ ਦੇ ਪ੍ਰਸਿੱਧ ਕਵੀ, ਪਦਮ ਸ਼੍ਰੀ ਨਾਲ ਸਨਮਾਨਿਤ ਡਾ. ਸੁਰਜੀਤ ਪਾਤਰ ਅਤੇ ਪ੍ਰੋਫੈਸਰ ਸਰਬਜੋਤ ਸਿੰਘ ਬਹਿਲ, ਜੋ ਕਿ ਅਕਾਦਮਿਕ ਅਤੇ ਕਵਿਤਾ ਦੇ ਸ਼ੌਕੀਨ ਇੱਕ ਆਰਕੀਟੈਕਟ ਹਨ, ਵਿਚਕਾਰ ਇੱਕ ਸਪੈੱਲ ਬਾਊਂਡਿੰਗ ਸੈਸ਼ਨ ਹੋਇਆ।

ਦੂਜੇ ਸੈਸ਼ਨ ਵਿੱਚ ਸੀਮਾ ਕੋਹਲੀ, ਇੱਕ ਪ੍ਰਯੋਗਾਤਮਕ ਬਹੁ-ਅਨੁਸ਼ਾਸਨੀ ਕਲਾਕਾਰ, ਕਲਾ ਦੇ ਉਦਯੋਗਪਤੀ ਅਤੇ ਟੀਮ ਵਰਕ ਆਰਟਸ ਦੇ ਮੈਨੇਜਿੰਗ ਡਾਇਰੈਕਟਰ ਸੰਜੋਏ ਕੇ. ਰਾਏ ਨਾਲ ਇੱਕ ਮਜ਼ੇਦਾਰ ਗੱਲਬਾਤ ਹੋਈ।

 ਡਿਪਟੀ ਕਮਿਸ਼ਨਰ ਘਨਸਾਮ ਥੋਰੀ ਦੁਆਰਾ ਇਨ੍ਹਾਂ ਸਾਹਿਤ ਮਾਹਿਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨਾਂ ਦੀ ਹਾਜ਼ਰੀ ਨਾਲ ਸਾਹਿਤ ਉਤਸਵ ਨੂੰ ਹੋਰ ਵੀ ਚਾਰ ਚੰਨ ਲਗ ਗਏ।

ਇਹਨਾਂ ਸੈਸ਼ਨਾਂ ਤੋਂ ਬਾਅਦ ਦਰਸ਼ਕਾਂ ਨੂੰ ਪੇਸ਼ੇਵਾਰ ਕਹਾਣੀਕਾਰਾਂ ਦੁਆਰਾ ਸੁਣਾਈਆਂ ਦਿਲਚਸਪ ਕਹਾਣੀਆਂ ਦੇ ਨਾਲ ਅੰਮ੍ਰਿਤਸਰ ਦੇ ਕੰਧਾਂ ਵਾਲੇ ਸ਼ਹਿਰ ਵਿੱਚ ਇੱਕ ਮਾਰਗਦਰਸ਼ਨ ਟੂਰ ਲਈ ਕਰਵਾਇਆ ਗਿਆ,  ਜੋ ਸ਼ਹਿਰ ਦੇ ਇਤਿਹਾਸ ਨੂੰ ਜਾਣਨ ਲਈ ਵੱਡਾ ਸਰੋਤ ਬਣਿਆ।

 ਖਾਲਸਾ ਕਾਲਜ ਦੇ ਨੌਜਵਾਨਾਂ ਦੁਆਰਾ ਪ੍ਰੇਰਨਾਦਾਇਕ ਨਾਟਕ ਪੇਸ਼ ਕੀਤਾ ਗਿਆ ਜਿਸ ਨੇ ਪੰਜਾਬ ਅਤੇ ਅੰਮ੍ਰਿਤਸਰ ਦੇ ਸ਼ਾਨਦਾਰ ਵਿਰਸੇ ਅਤੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਸਾਰੇ ਦਰਸ਼ਕਾਂ ਦੇ ਦਿਲਾਂ ਵਿੱਚ ਮਾਣ ਪੈਦਾ ਕੀਤਾ।