ਫਾਜਿਲਕਾ 24 ਫਰਵਰੀ
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜਯੰਤੀ ਮੌਕੇ ਫਾਜ਼ਿਲਕਾ ਦੇ ਰਾਧਾ ਸਵਾਮੀ ਕਾਲੋਨੀ ਵਿਖ਼ੇ ਸ੍ਰੀ ਗੁਰੂ ਰਵਿਦਾਸ ਮੰਦਰ ਟਰਸਟ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਚ ਫਾਜ਼ਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਇਕ ਨਿਮਾਣੇ ਸ਼ਰਧਾਲੂ ਵਜੋਂ ਸ਼ਿਰਕਤ ਕੀਤੀ ਅਤੇ ਉਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਅੱਗੇ ਨਤਮਸਤਕ ਹੋਏ
ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ।
ਉਨਾਂ ਨੇ ਇਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸ਼ੁਭ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਉਹਨਾਂ ਨਾਲ ਮਨਜੋਤ ਖੇੜਾ ਪ੍ਰਧਾਨ ਟਰੱਕ ਯੂਨੀਅਨ, ਸਾਬਕਾ ਸਰਪੰਚ ਹਰਮੰਦਰ ਸਿੰਘ ਬਰਾੜ, ਦਲੀਪ ਸਹਾਰਨ ਬਲਾਕ ਪ੍ਰਧਾਨ, ਹਰੀਸ਼ ਲਾਧੂਕਾ, ਸੁਖਦੀਪ ਸਿੰਘ ਗਿੱਲ ਪੱਕਾ ਚਿਸ਼ਤੀ, ਸ਼ਿਵ ਜਾਜ਼ੋਰੀਆ, ਸ਼ਾਮ ਲਾਲ ਗਾਂਧੀ ਐਮ.ਸੀ, ਬਬਲੀ ਰਵਾੜੀਆ ਆਦਿ ਵੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮੰਦਰ ਵਿੱਚ ਨਿਮਾਣੇ ਸ਼ਰਧਾਲੂ ਵਜੋਂ ਪਹੁੰਚੇ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮਦਿਨ ਮੌਕੇ ਵਿਧਾਇਕ ਨੇ ਸ੍ਰੀ ਰਵਿਦਾਸ ਮੰਦਰ ਟਰਸਟ ਵੱਲੋਂ ਕਰਵਾਏ ਸਮਾਗਮ ਵਿੱਚ ਕੀਤੀ ਸ਼ਿਰਕਤ


