ਫਾਜਿ਼ਲਕਾ, 12 ਜਨਵਰੀ
ਅੱਜ ਮਾਂ ਦਿਵਸ ਮੌਕੇ ਜਿ਼ਲ੍ਹਾ ਪੁਲਿਸ ਵੱਲੋਂ ਮਹਿਲਾਂ ਪੁਲਿਸ ਕਰਮੀਆਂ ਨੂੰ ਸਤਿਕਾਰ ਦੇਣ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਵਿਚ ਹੋਰ ਲਿਖਾਰ ਲਿਆਉਣ ਲਈ ਪੁਲਿਸ ਲਾਇਨ ਵਿਖੇ ਇਕ ਵਿਸੇਸ਼ ਸਿਖਲਾਈ ਡਰਿੱਲ ਕਰਵਾਈ ਗਈ। ਇਸ ਵਿਚ ਆਪਣੀ ਅਦੁੱਤੀ ਇੱਛਾਸ਼ਕਤੀ ਅਤੇ ਆਪਣੇ ਹੁਨਰ ਦਾ ਮਹਿਲਾ ਕਰਮੀਆਂ ਨੇ ਸਫਲਤਾ ਨਾਲ ਪ੍ਰਦਰਸ਼ਨ ਕੀਤਾ।
ਜਿ਼ਲ੍ਹਾ ਪੁਲਿਸ ਮੁੱਖੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਇਸ ਮੌਕੇ ਸਮੂਹ ਮਹਿਲਾ ਪੁਲਿਸ ਕਰਮੀਆਂ ਨੂੰ ਮਾਂ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਆਪਣੀ ਸਰਕਾਰੀ ਡਿਊਟੀ ਦੌਰਾਨ ਜਿੱਥੇ ਉਹ ਆਪਣੀ ਯੋਗਤਾ ਨਾਲ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਊਂਦੀਆਂ ਹਨ ਉਥੇ ਹੀ ਉਹ ਪਰਿਵਾਰਕ ਰੂਪ ਵਿਚ ਵੀ ਆਪਣੀ ਭੁਮਿਕਾ ਬਾਖੂਬੀ ਨਿਭਾਉਂਦੀਆਂ ਹਨ।
ਐਸਐਸਪੀ ਨੇ ਕਿਹਾ ਕਿ ਇਸ ਡਰਿੱਲ ਦਾ ਉਦੇਸ਼ ਕਰਮੀਆਂ ਦੇ ਹੁਨਰ ਤੇ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਲਿਆਉਣਾ ਸੀ। ਇਸ ਵਿਚ ਉਨ੍ਹਾਂ ਨੂੰ ਸਪੈਸ਼ਲ ਟੇ੍ਰਨਿੰਗ ਦਿੱਤੀ ਗਈ ਅਤੇ ਮੌਕ ਡਰਿੱਲ ਕੋਰਸ ਕਰਵਾਇਆ ਕਿ ਤਾਂ ਕਿ ਧਰਨਿਆਂ, ਪ੍ਰਦਰਸ਼ਨਾਂ ਦੌਰਾਨ ਕਿਵੇਂ ਭੀੜ ਨੂੰ ਨਿਯੰਤਰਣ ਕਰਨਾ ਹੈ ਇਸ ਬਾਰੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਮਹਿਲਾ ਪੁਲਿਸ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਹ ਸਮਾਜ ਤੇ ਫੋਰਸ ਦੋਹਾਂ ਲਈ ਸੁਭ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦਿੱਤੀ ਗਈ ਜਿੰਮੇਵਾਰੀ ਨੂੰ ਵਧੇਰੀ ਤਨਦੇਹੀ, ਸੰਵੇਦਨਸ਼ੀਲਤਾ ਨਾਲ, ਕਾਨੂੰਨ ਅਨੁਸਾਰ ਅਤੇ ਜਿੰਮੇਵਾਰੀ ਨਾਲ ਕਰਦੀਆਂ ਹਨ ਅਤੇ ਮਹਿਲਾਵਾਂ ਦੀ ਗਿਣਤੀ ਫੋਰਸ ਵਿਚ ਵੱਧਣ ਨਾਲ ਪੁਲਿਸ ਦੀ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਹੁੰਦਾ ਹੈ।
ਇਸ ਮੌਕੇ ਡੀਐਸਪੀ ਹੈਡਕੁਆਰਟਰ ਸ੍ਰੀ ਰਵੀ ਖੇੜਾ ਅਤੇ ਡੀਐਸਪੀ ਡੀ ਸ੍ਰੀ ਰਛਪਾਲ ਸਿੰਘ ਵੀ ਹਾਜਰ ਸਨ।
ਮਾਂ ਦਿਵਸ ਮੌਕੇ ਜਿ਼ਲ੍ਹਾ ਪੁਲਿਸ ਨੇ ਮਹਿਲਾ ਪੁਲਿਸ ਕਰਮੀਆਂ ਲਈ ਕਰਵਾਈ ਡਰਿੱਲ


