ਬਟਾਲਾ, 9 ਮਾਰਚ ( ) ਪੰਜਾਬ ਸਰਕਾਰ ਵਲੋਂ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ‘ਸਰਕਾਰ ਆਪ ਦੇ ਦਵਾਰ’ ਤਹਿਤ ਬਟਾਲਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਹੱਲ ਕੀਤੀਆਂ ਗਈਆਂ। ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਦੀ ਮੌਜੂਦਗੀ ਵਿੱਚ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ।ਇਸ ਮੌਕੇ ਐਸ.ਡੀ.ਐਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਲਾ, ਵਿਕਰਮਜੀਤ ਸਿੰਘ ਪਾਂਥੇ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਵਿਸ਼ੇਸ਼ ਕੈਂਪ ਲਗਾਉਣ ਦਾ ਮਕਸਦ ਸੀ ਕਿ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਦੂਰ ਢੁਰਾਢੇ ਦਫਤਰਾਂ ਵਿੱਚ ਜਾਣ ਦੀ ਬਜਾਇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਖੁਦ ਉਨ੍ਹਾਂ ਕੋਲ ਆ ਕੇ ਮੁਸ਼ਕਿਲਾਂ ਸੁਣਕੇ ਕੇ ਮੌਕੇ ‘ਤੇ ਹੱਲ ਕੀਤੀਆਂ ਜਾਣ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਵੱਖ-ਵੱਖ ਵਾਰਡਾਂ ਦੇ ਇਂਚਾਰਜਾਂ ਤੇ ਮੋਹਤਬਰਾਂ ਵਲੋਂ ਵਾਰਡਾਂ ਵਿੱਚ ਗਲੀਆਂ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਬਨਾਉਣ ਤੋਂ ਇਲਾਵਾ ਟਰੈਫਿਕ ਦੀ ਸਮੱਸਿਆ, ਸੀਵਰੇਜ ਪਾਉਣ, ਬਿਜਲੀ ਦੀ ਪੁਰਾਣੀਆਂ ਤਾਰਾਂ ਬਦਲਣ, ਕੰਡਿਆਲ ਬਾਈਪਾਸ ਤੇ ਲਾਈਟਸ ਲਗਾਉਣ, ਫੋਕਲ ਪੁਆਇੰਟ, ਅਲੀਵਾਲ ਰੋਡ ਦੀ ਜਗ੍ਹਾ ਦੀ ਸੁਚੱਜੀ ਵਰਤੋਂ ਕਰਨ, ਸਪੀਡ ਬਰੈਕਰ ਲਗਾਉਣ, ਵਾਰਡਾਂ ਵਿੱਚ ਸਟਰੀਟ ਲਾਈਟਸ ਲਗਾਉਣ ਸਮੇਤ ਵੱਖ ਵੱਖ ਸਮੱਸਿਆਵਾਂ ਤੋਂ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਅਧਿਕਾਰੀਆਂ ਨੇ ਕੁਝ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕੀਤਾ ਗਿਆ ਤੇ ਰਹਿੰਦੀਆਂ ਮੁਸ਼ਕਿਲਾਂ ਵੀ ਜਲਦ ਹੱਲ ਕੀਤੇ ਜਾਣ ਲਈ ਕਿਹਾ।
ਇਸ ਮੌਕੇ ਤੇਜਿੰਦਰਪਾਲ ਸਿੰਘ ਗੁਰਾਇਆ ਡੀ.ਐਸ.ਪੀ (ਐੱਚ), ਸੰਜੀਵ ਕੁਮਾਰ ਡੀ.ਐਸ.ਪੀ (ਸਿਟੀ), ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਬਲਵਿੰਦਰ ਸਿੰਘ ਮਿੰਟਾ ਤੇ ਸਤਨਾਮ ਸਿੰਘ ਐਮ.ਸੀ, ਪਿਰੰਸ ਰੰਧਾਵਾ, ਮੈਨੇਜਰ ਅਤਰ ਸਿੰਘ, ਮਾਣਿਕ ਮਹਿਤਾ, ਨਵ ਨਿਯੁਕਤ ਚੇਅਰਮੈਨ ਮਾਰਕਿਟ ਕਮੇਟੀ ਬਟਾਲਾ, ਅਵਤਾਰ ਸਿੰਘ ਕਲਸੀ ਜਿਲਾ ਵਾਈਸ ਪ੍ਰਧਾਨ ਬੀ. ਸੀ ਵਿੰਗ, ਮਾਸਟਰ ਤਿਲਕ ਰਾਜ, ਭੁਪਿੰਦਰ ਸਿੰਘ, ਮਨਜੀਤ ਸਿੰਘ ਬਮਰਾਹ, ਗੁਰਜੀਤ ਸਿੰਘ ਸੁੰਦਰ ਨਗਰ, ਐਡਵੋਕੇਟ ਮਨਜੀਤ ਸਿੰਘ, ਜਸਬੀਰ ਸਿੰਘ ਗਿੱਲ, ਬਿਕਰਮਜੀਤ ਸਿੰਘ ਬਿੱਕਾ, ਟੋਨੀ ਗਿੱਲ, ਵਿਜੈ ਕੁਮਾਰ, ਹਰਪ੍ਰੀਤ ਸਿੰਘ ਹੈਰੀ, ਰਾਜਵਿੰਦਰ ਸਿੰਘ ਰਾਜੂ, ਪਰਦੀਪ ਕੁਮਾਰ, ਰਜਿੰਦਰ ਕੁਮਾਰ ਜੰਬਾ, ਪਵਨ ਕੁਮਾਰ, ਮਲਕੀਤ ਸਿੰਘ, ਗਗਨ ਬਟਾਲਾ, ਨਿੱਕੂ ਹੰਸਪਾਲ, ਕੁਲਦੀਪ ਸਿੰਘ, ਦਵਿੰਦਰ ਸਿੰਘ, ਮੁਨੀਸ਼ ਕੁਮਾਰ ਕਾਕਾ ਆਦਿ ਮੋਜੂਦ ਸਨ।