ਫਿਰੋਜ਼ਪੁਰ 22 ਮਾਰਚ ( ) ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਮੇਰਾ ਯੁਵਾ ਭਾਰਤ “ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਐਨ.ਐਸ.ਐਸ” ਵਲੋਂ ਸ. ਪਰਮਜੀਤ ਸਿੰਘ ਰਾਜ ਨਿਦੇਸ਼ਕ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਤੇ ਚੰਡੀਗੜ੍ਹ ਅਤੇ ਡਾ. ਅਸ਼ੋਕ ਸ਼ਰੋਤੀ ਪ੍ਰੋਗਰਾਮ ਅਡਵਾਈਜ਼ਰ, ਸ਼੍ਰੀ ਜੈ ਭਗਵਾਨ ਰੀਜ਼ਨਲ ਡਾਇਰੈਕਟਰ ਐਨ.ਐਸ.ਐਸ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਦੇਸ਼ ਲਈ ਕੀਤੀ ਕੁਰਬਾਨੀ ਨੂੰ ਸਮਰਪਿਤ ਸ਼ਹੀਦੀ ਦਿਵਸ ਮੌਕੇ ਮੇਰਾ ਯੁਵਾ ਭਾਰਤ ਪਦਯਾਤਰਾ ਦਾ ਆਯੋਜਨ ਹੁਸੈਨੀਵਾਲਾ ਬਾਰਡਰ ਫਿਰੋਜ਼ਪੁਰ ਤੋਂ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਕੈਪਟਨ ਤਰਨਜੀਤ ਸਿੰਘ 5th ਮਦਰਾਸ ਰੈਜੀਮੈਂਟ ਹੁਸੈਨੀਵਾਲਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗੲ। ਸ. ਪਰਮਜੀਤ ਸਿੰਘ ਨੇ ਦਸਿਆ ਕਿ ਇਸ ਪਦਯਾਤਰਾ ਦਾ ਮੁੱਖ ਮਕਸਦ ਨੌਜਵਾਨਾਂ ਵਿਚ ਮਹਾਨ ਸ਼ਹੀਦਾਂ ਵਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੀਤੀਆਂ ਆਪਣੇ ਕੁਰਬਾਨੀਆਂ ਬਾਰੇ ਜਾਗਰੂਕ ਕਰਨਾ ਹੈ। ਮੁੱਖ ਮਹਿਮਾਨ ਕੈਪਟਨ ਤਰਨਜੀਤ ਸਿੰਘ ਨੇ ਮੇਰਾ ਭਾਰਤ ਵਲੰਟੀਅਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਵਲੋਂ ਦਿਤੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦੀ ਨਾਲ ਰਹਿ ਰਹੇ ਹਾਂ। ਡਾ ਅਸ਼ੋਕ ਸ਼ਰੋਤੀ ਪ੍ਰੋਗਰਾਮ ਅਡਵਾਈਜ਼ਰ ਵਂਲੋਂ ਸਿੱਖਿਆ ਦੇ ਨਾਲ, ਨੌਜਵਾਨਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਅਹਮਿਤ ਨੂੰ ਸਮਝਾਉਂਦੇ ਹੋਏ ਉਨ੍ਹਾਂ ਨੂੰ ਕੌਮੀ ਅਸਮਿਤਾ ਅਤੇ ਧਰਮ ਦੇ ਤੌਰ ‘ਤੇ ਸਮਾਜਿਕ ਅਤੇ ਆਰਥਿਕ ਗੁਣਾਂ ਨੂੰ ਠੀਕ ਰਾਹ ‘ਤੇ ਲਿਜਾਣ ਦੀ ਪ੍ਰੇਰਣਾ ਦਿੱਤੀ ਗਈ।
ਇਸ ਮੌਕੇ ਜਿਲਾ ਯੂਥ ਅਫਸਰ ਫਿਰੋਜ਼ਪੁਰ ਮੈਡਮ ਮਨੀਸ਼ਾ ਰਾਣੀ ਨੇ ਦੱਸਿਅ ਕਿ ਇਹ ਪਦਯਾਤਰਾ ਹੁਸੈਨੀਵਾਲਾ ਬਾਰਡਰ ਤੋਂ ਸ਼ੁਰੂ ਹੋ ਕੇ ਗੁਰਦਵਾਰਾ ਮੇਨ ਰੋਡ ਬਾਰੇ ਕੇ ਹੁੰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਵਿਖੇ ਸਮਾਪਤ ਹੋਈ, ਜਿਸ ਵਿਚ ਲਗਭਗ 500 ਮੇਰਾ ਭਾਰਤ ਵਲੰਟੀਅਰਾਂ ਨੇ ਭਾਗ ਲਿਆ। ਮੇਰਾ ਯੁਵਾ ਭਾਰਤ ਸੰਸਥਾ ਵਲੋਂ ਵੱਖ ਵੱਖ ਸਮੇਂ ਤੇ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਨੌਜਵਾਨਾਂ ਵਲੋਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਨਾਅਰੇ ਵੀ ਲਗਾਏ ਗਏ। ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਹਰ ਪਾਸੇ ਬੇਹਦ ਉਤਸ਼ਾਹ ਅਤੇ ਭਾਵਨਾਤਮਕ ਮਾਹੌਲ ਰਿਹਾ। ਯੁਵਾਵਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਦੇ ਨਾਲ ਉਨ੍ਹਾਂ ਦੇ ਆਜ਼ਾਦੀ ਦੇ ਯਤਨਾਂ ਨੂੰ ਸਲਾਮੀ ਦਿੱਤੀ ਅਤੇ ਉਨ੍ਹਾਂ ਦੀਆਂ ਸਿਧਾਂਤਾਂ ਅਤੇ ਸ਼ਹੀਦੀ ਦੀ ਪ੍ਰੇਰਣਾ ਨੂੰ ਜ਼ਿੰਦਾ ਰੱਖਣ ਦਾ ਢੰਗ ਅਪਨਾਇਆ। ਇਸ ਮੌਕੇ ਤੇ ਸਾਰਿਆਂ ਨੇ ਸ਼ਹੀਦਾਂ ਦੇ ਚਿੱਤਰ ਤੇ ਮਾਲਾ ਚੜ੍ਹਾ ਕੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਇਸ ਮੌਕੇ ਸ਼ਹੀਦ ਸਿਪਾਹੀ ਗੋਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਮੈਡਮ ਰਸ਼ਮੀਤ ਕੌਰ, ਜਿਲ੍ਹਾ ਯੂਥ ਅਫਸਰ ਰਾਹੁਲ ਸੈਣੀ, ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ, ਜ਼ਿਲ੍ਹਾ ਯੂਥ ਅਫਸਰ ਕੋਮਲ ਨਿਗਮ, ਲੇਖਾ ਅਤੇ ਪ੍ਰੋਗਰਾਮ ਸਹਾਇਕ ਜੋਗਿੰਦਰ ਸਿੰਘ, ਭਾਨੁਜ, ਰਿਸ਼ਿਵ ਸਿੰਗਲਾ, ਤਰਨਜੀਤ ਸਿੰਘ ਆਦਿ ਹਾਜ਼ਰ ਸਨ।
ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਐਨ.ਐਸ.ਐਸ” ਵੱਲੋਂ ਮੇਰਾ ਯੁਵਾ ਭਾਰਤ ਪਦਯਾਤਰਾ ਦਾ ਆਯੋਜਨ


