ਨੰਗਲ 11 ਫਰਵਰੀ ()
ਨੰਗਲ ਟਰੱਕ ਕੋਪ੍ਰੇਟਿਵ ਸੁਸਾਇਟੀ ਟਰੱਕ ਯੂਨੀਅਨ ਨੰਗਲ ਦਾ ਵਫਤ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਮਿਲਿਆ ਅਤੇ ਟਰੱਕ ਓਪਰੇਟਰਜ਼ ਦੀਆਂ ਮੰਗਾਂ ਤੇ ਸਮੱਸਿਆਂਵਾਂ ਬਾਰੇ ਵਿਚਾਰ ਵਟਾਦਰਾਂ ਕੀਤਾ।
ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਨੰਗਲ ਟਰੱਕ ਓਪਰੇਟਰਜ਼ ਹਮੇਸ਼ਾ ਉਨ੍ਹਾਂ ਦੇ ਨਾਲ ਸਹਿਯੋਗ ਰਹੇ ਹਨ, ਇਸ ਲਈ ਸਾਡਾ ਵੀ ਇਹ ਫਰਜ਼ ਹੈ ਕਿ ਉਨ੍ਹਾਂ ਦਾ ਹਰ ਹਾਲ ਵਿੱਚ ਸਾਥ ਦਿੱਤਾ ਜਾਵੇ। ਹਰਜੋਤ ਬੈਂਸ ਨੇ ਕਿਹਾ ਕਿ ਉਹ ਨੰਗਲ ਦੇ ਟਰੱਕ ਓਪਰੇਟਰਜ਼ ਨਾਲ ਚਟਾਂਨ ਦੀ ਤਰਾਂ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਕੋਈ ਸਮੱਸਿਆ ਨਹੀ ਹੋਵੇਗੀ। ਟਰੱਕ ਓਪਰੇਟਰਜ਼ ਦਾ ਵਿਸੇਸ਼ ਧੰਨਵਾਦ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹਮੇਸ਼ਾ ਇਸ ਵਫਦ ਤੇ ਹੋਰ ਓਪਰੇਟਰਜ਼ ਦਾ ਸਹਿਯੋਗ ਮਿਲਿਆ ਹੈ, ਜਿਸ ਦੇ ਲਈ ਉਹ ਵਿਸੇਸ਼ ਤੌਰ ਤੇ ਧੰਨਵਾਦੀ ਹਨ ਤੇ ਭਵਿੱਖ ਵਿੱਚ ਵੀ ਟਰੱਕ ਓਪਰੇਟਰਜ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਂਗੇ। ਟਰੱਕ ਓਪਰੇਟਰਜ਼ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਅੱਗੇ ਤੋਂ ਵੀ ਹਰਜੋਤ ਬੈਂਸ ਕੈਬਨਿਟ ਮੰਤਰੀ ਨਾਲ ਮਿਲ ਕੇ ਚੱਲਣ ਦਾ ਵਿਸ਼ਵਾਸ ਦਵਾਇਆ।
ਇਸ ਮੌਕੇ ਪ੍ਰਧਾਨ ਰੋਹਿਤ ਕਾਲੀਆ, ਉਪ ਪ੍ਰਧਾਨ ਬਲਵੀਰ ਸਿੰਘ, ਰਾਹੁਲ ਸੋਨੀ, ਸੁਨੀਲ ਸੋਨੀ, ਸੰਗਤ ਸਿੰਘ, ਜਗਤਾਰ ਸਿੰਘ, ਸੋਹਣ ਸਿੰਘ, ਮਨਮੋਹਣ ਕੁਮਾਰ, ਰਾਣੂ, ਸਤੀਸ਼ ਉੱਪਲ, ਮੁਨੀਸ਼ ਸੋਨੀ, ਹੈਪੀ ਸੋਨੀ, ਦਾਰ ਸਿੰਘ, ਵਿੱਕੀ, ਬਾਵਾ, ਪਰਲਾਦ ਸਿੰਘ, ਮਨੋਹਰ ਸਿੰਘ, ਕੁਲਦੀਪ ਕੁਮਾਰ, ਮਨੋਜ ਕੁਮਾਰ, ਤੇਜਪਾਲ, ਜਗਤਪਾਲ, ਸੋਮੀ ਪੁਰੀ, ਮਨੀ, ਭੁਪਿੰਦਰ ਸਿੰਘ, ਸੁੱਚਾ ਸਿੰਘ ਆਦਿ ਹਾਜ਼ਰ ਸਨ।–
ਨੰਗਲ ਟਰੱਕ ਓਪਰੇਟਰਜ਼ ਨਾਲ ਚਟਾਨ ਵਾਂਗ ਖੜੇ ਰਹਾਂਗੇ- ਹਰਜੋਤ ਬੈਂਸ


