ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੁੰਬਾਂ ਦਾ ਸਿਖਲਾਈ ਕੋਰਸ ਆਯੋਜਿਤ

Bathinda Politics Punjab

ਬਠਿੰਡਾ, 24 ਸਤੰਬਰ : ਸਥਾਨਕ ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ 16 ਸਤੰਬਰ ਤੋਂ 23 ਸਤੰਬਰ ਤੱਕ ਖੁੰਬਾਂ ਦਾ ਸਿਖਲਾਈ ਕੋਰਸ ਲਗਾਇਆ ਗਿਆ। ਇਹ ਜਾਣਕਾਰੀ ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ

ਸਿੱਧੂ ਨੇ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ 50 ਸਿਖਿਆਰਥੀਆਂ ਨੇ ਇਸ ਸਿਖਲਾਈ ਨੂੰ ਕਿੱਤੇ ਦੇ ਤੌਰ ਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਕਿੱਤਾ-ਮੁੱਖੀ ਸਿਖਲਾਈ ਦਾ ਮਕਸਦ ਕਿਸਾਨ/ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਘਰ ਦਾ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ ਅਤੇ ਚੰਗਾ ਤੇ ਚੌਖਾ ਮੁਨਾਫ਼ਾ ਕਮਾ ਸਕਣ।

ਇਸ ਟ੍ਰੇਨਿੰਗ ਦੌਰਾਨ ਡਾ. ਸਰਵਪ੍ਰਿਆ ਸਿੰਘ (ਫ਼ਲ ਵਿਗਿਆਨ) ਨੇ ਪੰਜਾਬ ਵਿੱਚ ਹੋਣ ਵਾਲੀਆਂ ਖੁੰਬਾਂ ਦੀ ਤਕਨੀਕੀ ਅਤੇ ਪ੍ਰਯੋਗੀ ਜਾਣਕਾਰੀ ਦਿੰਦਿਆਂ ਕਿਹਾ ਕਿ ਢੀਂਗਰੀ ਖੁੰਬ, ਬਟਨ ਖੁੰਬ, ਪਰਾਲੀ ਖੁੰਬ, ਸਿਟਾਕੀ ਖੁੰਬ, ਮਿਲਕੀ ਖੁੰਬ ਬਾਰੇ ਚਾਨਣਾ ਪਾਇਆ ਤਾਂ ਜੋ ਹਰੇਕ ਸਿਖਿਆਰਥੀ ਹਰ ਪਹਿਲੂ ਤੋਂ ਜਾਣੂ ਹੋਵੇ ਜਿਵੇਂ ਕਿ ਕੰਪੋਸ਼ਟ ਬਣਾਉਣੀ, ਕੇਸਿੰਗ ਕਰਨੀ, ਸਪਾਨਿੰਗ ਕਰਨ ਦੀਆਂ ਵੱਖ-ਵੱਖ ਤਕਨੀਕਾਂ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਅਸੀਂ ਇੱਕ ਕਮਰੇ ਤੋਂ ਸ਼ੁਰੂ ਕਰ ਸਕਦੇ ਹਾਂ, ਜਿਸ ਕਰਕੇ ਪੇਂਡੂ ਅਤੇ ਸਹਿਰੀ ਲੋਕਾਂ ਲਈ ਇਸ ਦੀ ਕਾਸ਼ਤ ਇੱਕ ਰੁਜ਼ਗਾਰ ਦਾ ਸਾਧਨ ਬਣ ਸਕਦਾ ਹੈ। ਜੇਕਰ ਇਸ ਦੀ ਪੈਦਾਵਾਰ ਦੀ ਗੱਲ ਕਰੀਏ ਤਾਂ 10 ਕਿਲੋ ਕੰਪੋਸ਼ਟ ਜਾਂ ਇੱਕ ਵਰਗ ਮੀਟਰ ਵਿੱਚੋਂ 1-1.5 ਕਿਲੋ ਖੁੰਬ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਇਸ ਦਾ ਭਾਵ ਇਹ ਹੈ ਕਿ ਇੱਕ ਲਿਫਾਫੇ ਵਿੱਚ 100-150 ਰੁਪਏ ਦੀ ਖੁੰਬ ਪੈਦਾ ਕੀਤੀ ਜਾ ਸਕਦੀ ਹੈ।

 ਡਾ. ਜਸਵਿੰਦਰ ਕੌਰ ਬਰਾੜ ਨੇ ਖੁੰਬਾਂ ਦਾ ਆਚਾਰ ਬਣਾਉਣ ਦਾ ਤਰੀਕਾ ਦੱਸਿਆ। ਡਾ. ਵਿਨੇ ਸਿੰਘ ਪਠਾਣੀਆ ਨੇ ਖੁੰਬਾਂ ਦੇ ਕੀਟ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਰੀਨਾਗਰਗ (ਬਾਗਵਾਨੀ ਵਿਕਾਸ ਅਫਸਰ) ਨੇ ਮਹਿਕਮੇ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ। ਡਾ. ਗੁਰਮੀਤ ਸਿੰਘ ਢਿੱਲੋਂ ਨੇ ਡੱਬਾਬੰਦੀ ਅਤੇ ਮੰਡੀਕਰਨ ਬਾਰੇ ਪ੍ਰੋਸਾਹਿਤ ਕੀਤਾ। ਇਸ ਕਿੱਤੇ ਸੰਬੰਧੀ ਜੇ ਕੋਈ ਸਿਖਿਆਰਥੀ ਖੁੰਬਾਂ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹਨ ਤਾਂ ਉਹ ਕੇ.ਵੀ.ਕੇ., ਬਠਿੰਡਾ ਵਿਖੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।