ਫਾਜ਼ਿਲਕਾ 20 ਸਤੰਬਰ
ਸਵੱਛਤਾ ਹੀ ਸੇਵਾ ਮੁਹਿੰਮ ਅਧੀਨ 2 ਅਕਤੂਬਰ ਤੱਕ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਲੜੀ ਤਹਿਤ ਕਾਰਜ ਸਾਧਕ ਅਫਸਰ ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ *ਤੇ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਪ੍ਰਤਾਪ ਬਾਗ ਅਤੇ ਘੰਟਾ ਘਰ ਵਿਖੇ ਸਟਾਲ ਲਗਾ ਕੇ ਖਾਦ ਦੀ ਵੰਡ ਕੀਤੀ ਗਈ
ਸੁਪਰਡੈਂਟ ਨਰੇਸ਼ ਖੇੜਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਨਗਰ ਕੌਂਸਲ ਵੱਲੋਂ ਸਬਜੀਆਂ ਤੇ ਫਲਾਂ ਦੇ ਛਿਲਕਿਆਂ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ ਤੇ ਇਸ ਜੈਵਿਕ ਖਾਦ ਨੂੰ ਕਿਸਾਨ ਵੀਰ, ਨਰਸਰੀਆਂ ਵਾਲੇ ਵਰਤੋਂ ਵਿਚ ਲਿਆ ਸਕਦੇ ਹਨ। ਉਨ੍ਹਾਂ ਲੋਕਾਂ ਨੁੰ ਅਪੀਲ ਕਰਦਿਆਂ ਕਿਹਾ ਕਿ ਲੋਕ ਘਰਾਂ ਵਿਚ ਗਿਲਾ ਤੇ ਸੁੱਕਾ ਕੂੜਾ ਵੱਖਰਾ ਵੱਖਰਾ ਰੱਖਣ ਤੇ ਵੱਖਰਾ ਵੱਖਰਾ ਹੀ ਵੇਸਟ ਕੁਲੈਕਟਰਾਂ ਨੂੰ ਕੂੜਾ ਜਮਾਂ ਕਰਵਾਇਆ ਜਾਵੇ।
ਸਵਛਤਾ ਹੀ ਸੇਵਾ ਮੁਹਿੰਮ ਦੀ ਲੜੀ ਤਹਿਤ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਟਾਲ ਲਗਾ ਕੇ ਵੰਡੀ ਗਈ ਖਾਦ


