ਫਾਜ਼ਿਲਕਾ, 21 ਅਗਸਤ
23 ਅਗਸਤ ਤੱਕ ਜਾਰੀ ਸਾਫ—ਸਫਾਈ ਮੁਹਿੰਮ ਦੇ ਮੱਦੇਨਜਰ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਕਾਰਜ ਸਾਧਕ ਅਫਸਰ ਸ. ਜਗਸੀਰ ਸਿੰਘ ਧਾਲੀਵਾਲਾ ਦੇ ਦਿਸ਼ਾ—ਨਿਰਦੇਸ਼ਾਂ ਹੇਠ ਚੀਫ ਸੈਨੇਟਰੀ ਇੰਸਪੈਕਟਰ ਨਰੇਸ਼ਾ ਖੇੜਾ, ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ ਦੀ ਅਗਵਾਈ ਹੇਠ ਵਾਨ ਬਜਾਰ ਤੇ ਪ੍ਰਤਾਪ ਬਾਗ ਦੇ ਨਾਲ—ਨਾਲ ਹੋਰ ਵੱਖ—ਵੱਖ ਖੇਤਰਾਂ ਤੋਂ ਬੋਤਲਾਂ, ਡਬੇ, ਪਲਾਸਟਿਕ ਆਦਿ ਇਕਤਰ ਕੀਤਾ ਗਿਆ। ਸੂੱਕੇ ਕੁੜੇ ਦੇ ਇਕੱਤਰ ਉਪਰੰਤ ਉਸਦੀਆਂ ਬੇਲ ਬਣਵਾਈਆਂ ਗਈਆਂ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਆਪਣੇ ਆਲੇ—ਦੁਆਲੇ ਦੀ ਸਾਫ—ਸਫਾਈ ਹਰੇਕ ਵਿਅਕਤੀ ਲਈ ਜਰੂਰੀ ਹੈ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਰੋਜਾਨਾਂ ਪੱਧਰ *ਤੇ ਸਾਫ—ਸਫਾਈ ਦੇ ਸਨਮੁੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੇਸਟ ਕੁਲੈਕਟਰਾਂ ਵੱਲੋਂ ਸੁੱਕਾ ਕੂੜਾ ਤੇ ਗਿਲਾ ਕੁੜਾ ਵੱਖਰਾ—ਵੱਖਰਾਂ ਇਕਠਾ ਕੀਤਾ ਜਾ ਰਿਹਾ ਹੈ ਉਥੇ ਸੁੱਕੇ ਕੂੜੇ ਤੋਂ ਬੇਲਸ ਬਣਾਈਆਂ ਜਾ ਰਹੀਆਂ ਹਨ ਉਥੇ ਗਿਲੇ ਕੂੜੇ (ਫਲ ਤੇ ਸਬਜੀਆਂ ਦੇ ਛਿਲਕਿਆਂ) ਤੋਂ ਖਾਦ ਬਣਾਈ ਜਾ ਰਹੀ ਹੈ, ਪ੍ਰਤਾਪ ਬਾਗ ਵਿਖੇ ਜੈਵਿਕ ਖਾਦ ਦੀ ਸਟਾਲ ਵੀ ਲਗਾਈ ਗਈ।ਇਸ ਤੋਂ ਇਲਾਵਾ ਟੀਮ ਵੱਲੋਂ ਕੰਪੋਸਟ ਪਿੱਟਾ ਦੀ ਸਫਾਈ ਵੀ ਕੀਤੀ ਗਈ।
ਇਸ ਮੌਕੇ ਮੇਘ ਰਾਜ, ਸਫਾਈ ਸੇਵਕ ਸੁਪਰਵਾਈਜਰ ਅਰੁਨ ਕੁਮਾਰ ਮੌਜੂਦ ਸਨ।
ਬਾਕਸ ਲਈ ਪ੍ਰਸਤਾਵਿਤ
ਨਗਰ ਪੰਚਾਇਤ ਅਰਨੀਵਾਲਾ ਦੀ ਟੀਮ ਨੇ ਸਿੰਗਲ ਯੂਜ ਪਲਾਸਟਿਕ ਦੁਰਪ੍ਰਭਾਵਾਂ ਬਾਰੇ ਕੀਤਾ ਜਾਗਰੂਕ
ਵਧੀਕ ਡਿਪਟੀ ਕਮਿਸ਼ਨਰ (ਜ) ਫਾਜਿਲਕਾ ਸ੍ਰੀ ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਦੇ ਹੁਕਮਾਂ ਅਨੁਸਾਰ ਨਗਰ ਪੰਚਾਇਤ ਅਰਨੀਵਾਲਾ ਦੀ ਟੀਮ ਵਲੋਂ ਮੇਨ ਮਾਰਕੀਟ ਮਲੋਟ-ਫਾਜਿਲਕਾ ਰੋਡ, ਨੇੜੇ ਬਸ ਸਟਾਪ, ਨੇੜੇ ਗੁਰਦਆਰਾ ਸਾਹਿਬ ਅਤੇ ਡੰਪ ਸਾਈਟ ਤੋਂ ਪਲਾਸਟਿਕ ਦੇ ਲਿਫਾਫੇ ਇਕੱਤਰ ਕਰਕੇ ਉਸਦੀ ਬੇਲ ਬਣਾਈ ਗਈ।
ਨਗਰ ਪੰਚਾਇਤ ਦੀ ਟੀਮ ਵਲੋਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਸਿੰਗਲ ਯੂਜ ਪਲਾਸਟਿਕ ਅਤੇ ਪਲਾਸਟਿਕ ਦੇ ਲਿਫਾਇਆਂ ਦੇ ਖਤਰਨਾਕ ਨਤੀਜਿਆਂ ਬਾਰੇ ਜਾਗਰੂਕ ਕਰਵਾਇਆ ਗਿਆ । ਨਗਰ ਪੰਚਾਇਤ ਅਰਨੀਵਾਲਾ ਵਲੋਂ ਦੁਕਾਨਦਾਰਾਂ ਨੂੰ ਸਖਤ ਹਦਾਇਤ ਦਿੱਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਤੇ ਸਿੰਗਲ ਯੂਜ ਪਲਾਸਟਿਕ ਅਤੇ ਲਿਫਾਫਿਆਂ ਦੀ ਵਰਤੋਂ ਬੰਦ ਕਰਨ, ਜੇਕਰ ਕੋਈ ਇਸ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਸਰਕਾਰ ਦੀ ਹਦਾਇਤਾਂ ਅਨੁਸਾਰ ਜੁਰਮਾਨਾ ਕੀਤਾ ਜਾਏਗਾ।
ਇਸ ਮੌਕੇ ਜਨਰਲ ਇੰਸਪੈਕਟਰ ਸ਼੍ਰੀ ਹਰੀਸ਼ ਕੁਮਾਰ ਨੇ ਲੋਕਾਂ ਨੂੰ ਸਿੰਗਲ ਯੂਜ ਪਲਾਸਟਿਕ ਤੇ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰਨ ਅਤੇ ਆਪਣੇ ਘਰ ਦਾ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਵੱਖਰਾ ਕਰ ਕੇ ਦੇਣ ਦੀ ਅਪੀਲ ਕੀਤੀ।
ਨਗਰ ਕੌਂਸਲ ਫਾਜ਼ਿਲਕਾ ਦੀ ਟੀਮ ਵੱਲੋਂ ਪ੍ਰਤਾਪ ਬਾਗ ਅਤੇ ਵਾਨ ਬਜਾਰ ਵਿਖੇ ਕੀਤਾ ਗਿਆ ਪਲਾਸਟਿਕ ਇਕੱਤਰ, ਬਣਾਈਆਂ ਗਈਆਂ ਬੇਲਸ


