ਨਗਰ ਨਿਗਮ ਅਬੋਹਰ ਵੱਲੋਂ 4 ਦਿਨਾਂ ਵਿਸੇ਼ਸ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ-ਸੇਨੂ ਦੁੱਗਲ

Fazilka Politics Punjab

ਅਬੋਹਰ 19 ਅਗਸਤ

ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿਚ ਸਾਫ-ਸਫਾਈ ਨੂੰ ਲੈ ਕੇ ਦਿੱਤੇ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਅਬੋਹਰ ਵੱਲੋਂ ਅੱਜ ਤੋਂ ਇਕ ਚਾਰ ਦਿਨਾਂ ਵਿਸੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ 23 ਅਗਸਤ ਤੱਕ ਚੱਲਣੀ ਹੈ।  
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਫਾਈ ਮੁਹਿੰਮ ਦੇ ਪਹਿਲੇ ਦਿਨ ਨਗਰ ਨਿਗਮ ਵੱਲੋਂ ਛੋਟੇ ਪੱਧਰ ਤੇ ਬਣੇ ਦੋ ਕੁੜਾਂ ਡੰਪ (ਗਾਰਵੇਜ ਵਰਨੇਬਲ ਪੁਆਇੰਟ- ਜੀ.ਵੀ.ਪੀ) ਦੀ ਸਫਾਈ ਕਰਵਾਈ ਗਈ। ਨਿਗਮ ਦੀਆਂ ਟੀਮਾਂ ਨੇ ਫਾਜ਼ਿਲਕਾ ਰੋਡ ਅਤੇ ਪੁੱਡਾ ਕਲੌਨੀ ਦੇ ਬਾਹਰ ਬਣੇ ਕੂੜਾ ਡੰਪਾਂ ਦਾ ਸਾਰਾ ਕੂੜਾ ਚੁੱਕਿਆ ਗਿਆ ਹੈ ਅਤੇ ਇੱਥੇ ਸਾਫ ਸਫਾਈ ਇਸ ਮੁਹਿੰਮ ਤਹਿਤ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ 19 ਤੋਂ 23 ਅਗਸਤ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 19 ਤੋਂ 20 ਅਗਸਤ ਤੱਕ ਐਕਟੀਵਿਟੀ ਜਿਵੇ ਕਿ ਫਾਜ਼ਿਲਕਾ ਰੋਡ ਐਂਟਰੀ ਪੁਆਇੰਟ, ਪੁੱਡਾ ਕਲੋਨੀ ਦੇ ਬਾਹਰ ਸਫਾਈ ਅਤੇ ਪਲਾਸਟਿਕ ਵੇਸਟ ਇਕੱਠਾ ਕਰਨਾ,  ਅਨਾਜ ਮੰਡੀ ਦੇ ਐਂਟਰੀ ਗੇਟ ਕੋਲ ਸਫਾਈ ਕਰਵਾਉਣਾ,  ਨਾਨਕਸਰ ਰੋਡ ਤੇ ਟੀਵੀ ਟਾਵਰ ਵਾਲੀ ਜਗ੍ਹਾ ਤੇ ਸਫਾਈ ਕਰਵਾਉਣਾ,  ਨਾਨਕ ਨਗਰੀ ਵਿਚ ਸੋਰਸ ਸੈਗ੍ਰਿਗੇਸ਼ਨ ਕਰਵਾਉਣਾ ਹੈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 21 ਤੋਂ 22 ਅਗਸਤ ਤੱਕ ਐਕਟੀਵਿਟੀ ਜਿਵੇ ਕਿ  ਤਹਿਸੀਲ ਰੋੜ ਨੇੜੇ ਸਫਾਈ ਕਰਵਾਉਣਾ ਅਤੇ ਪਲਾਸਟਿਕ ਇੱਕਠਾ ਕਰਵਾਉਣਾ, ਹਨੂੰਮਾਨਗੜ੍ਹ ਰੋੜ ਤੇ ਸਫਾਈ ਕਰਵਾਉਣਾ ਅਤੇ ਪਲਾਸਟਿਕ ਇੱਕਠਾ ਕਰਵਾਉਣਾ, ਕੰਧਵਾਲਾ ਰੋੜ ਨੇੜੇ ਪੈਟਰੋਲ ਪੰਪ ਏਰੀਆ ਦੀ ਸਫਾਈ ਕਰਵਾਉਣੀ ਅਤੇ ਪਲਾਸਟਿਕ ਇੱਕੱਠਾ ਕਰਵਾਉਣਾ,  ਓਲਡ ਫਾਜ਼ਿਲਕਾ ਰੋੜ ਦੀ ਸਫਾਈ ਅਤੇ ਪਲਾਸਟਿਕ ਇੱਕਠਾ ਕਰਵਾਉਣਾ ਅਤੇ  23 ਅਗਸਤ ਨੂੰ ਇੰਦਰਾ ਨਗਰੀ ਕਮਪੋਸਟ ਯੂਨਿਟ ਤੇ ਖਾਦ ਛਣਵਾ ਕੇ ਪੌਦਿਆਂ ਨੂੰ ਪਾਈ ਜਾਵੇਗੀ ਅਤੇ ਨਹਿਰੂ ਪਾਰਕ ਦੇ ਬਾਹਰ ਸਟਾਲ ਲਗਾਈ ਜਾਵੇਗੀ ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੰਜ ਦਿਨਾ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਵੇ। ਉਨ੍ਹਾਂ ਲੋਕਾ ਨੂੰ ਕਿਹਾ ਕਿ ਜੇਕਰ ਘਰ ਦੇ ਨੇੜੇ ਕਿਤੇ ਵੀ ਜੀ.ਵੀ.ਪੀ ਹੈ ਤਾਂ ਤੁਰੰਤ ਇਸ ਬਾਰੇ ਨਗਰ ਨਿਗਮ ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਇਕਬਾਲ ਸਿੰਘ, ਅਸ਼ਵਨੀ ਮਿਗਲਾਨੀ, ਗੁਰਿੰਦਰ ਜੀਤ ਸਿੰਘ, ਪ੍ਰਦੀਪ ਕੁਮਾਰ, ਕੁਲਵਿੰਦਰ ਸਿੰਘ ਨੇ ਸਫਾਈ ਮੁਹਿੰਮ ਦੀ ਸਫਲਤਾ ਲਈ ਕੰਮ ਕੀਤਾ।