ਮੋਗਾ ਪੁਲਿਸ ਵੱਲੋਂ ਸਪਾ ਸੈਟਰਾਂ,ਹੁੱਕਾ ਬਾਰ,ਸੈਲੂਨ,ਕਸੀਨੋ ਦੀ ਸੁਰੱਖਿਆ ਪੱਖ ਤੋਂ ਸ਼ਪੈਸ਼ਲ ਚੈਕਿੰਗ ਕੀਤੀ

Punjab

ਮੋਗਾ, 24 ਅਪ੍ਰੈਲ,
ਜ਼ਿਲ੍ਹਾ ਮੋਗਾ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ, ਸ੍ਰੀ ਅਜੇ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ, ਸ਼੍ਰੀ ਸਨਦੀਪ ਸਿੰਘ ਐਸ.ਪੀ (ਸਥਾਨਿਕ) ਮੋਗਾ ਦੀ ਅਗਵਾਈ ਵਿੱਚ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਸਮੂਹ ਸਪਾ ਸੈਟਰਾਂ/ਹੁੱਕਾ ਬਾਰ/ਸੈਲੂਨ/ਕਸੀਨੋ ਦੀ ਸੁਰੱਖਿਆ ਪੱਖ ਤੋਂ ਸ਼ਪੈਸ਼ਲ ਚੈਕਿੰਗ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਚੈਕਿੰਗ ਮੁਹਿੰਮ ਦਾ ਮਕਸਦ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਗੈਰਕਾਨੂੰਨੀ ਗਤੀਵਿਧੀਆਂ, ਜਿਵੇਂ ਕਿ ਅਨੈਤਿਕ ਤਸਕਰੀ ਆਦਿ ਨੂੰ ਰੋਕਣਾ ਹੈ।
ਇਸ ਮੁਹਿੰਮਦੌਰਾਨ 1 ਐਸ.ਪੀ, 4 ਡੀ.ਐਸ.ਪੀ ਸਮੇਤ 117 ਐਨ.ਜੀ.ਓ ਅਤੇ ਈ.ਪੀ.ਓ ਰੈਂਕ ਦੇ ਕੁੱਲ 122 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵੱਲੋ ਕੁੱਲ 33 ਵੱਖ-ਵੱਖ ਟੀਮਾਂ ਬਣਾ ਕੇ ਸਪਾ ਸੈਟਰਾਂ/ਹੁੱਕਾ ਬਾਰ/ਸੈਲੂਨ/ਕਸੀਨੋ ਦੀ ਸੁਰੱਖਿਆ ਪੱਖੋ ਸ਼ਪੈਸ਼ਲ ਚੈਕਿੰਗ ਕੀਤੀ ਗਈ, ਸੀ.ਸੀ.ਟੀ.ਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਇੱਥੇ ਆਏ ਮਹਿਮਾਨਾਂ ਦੀ ਪ੍ਰਮਾਣਿਕਤਾ ਦੀ ਪੜਤਾਲ ਕੀਤੀ ਜਾ ਰਹੀ ਹੈ। ਚੈਕਿੰਗ ਗੁਪਤ ਢੰਗ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਸਹੀ ਮਹਿਮਾਨਾਂ ਨੂੰ ਕੋਈ ਅਸੁਵਿਧਾ ਨਾ ਹੋਵੇ। ਵਿਸ਼ੇਸ਼ ਧਿਆਨ ਇਸ ਗੱਲ ਤੇ ਦਿੱਤਾ ਜਾ ਰਿਹਾ ਹੈ ਕਿ ਅਨੈਤਿਕ ਤਸਕਰੀ ਜਾਂ ਗੈਰ ਕਾਨੂੰਨੀ ਗਤਿਵਿਧੀਆਂ ਦੇ ਕੋਈ ਮਾਮਲੇ ਸਾਹਮਣੇ ਨਾ ਆਉਣ। ਪ੍ਰਬੰਧਕਾਂ ਨੂੰ ਸਪਾ ਸੈਟਰਾਂ/ਹੁੱਕਾ ਬਾਰ/ਸੈਲੂਨ/ਕਸੀਨੋ ਵਿੱਚ ਆਉਣ ਵਾਲੇ ਸਾਰੇ ਮਹਿਮਾਨਾਂ ਦਾ ਸਹੀ ਰਿਕਾਰਡ ਰੱਖਣ ਅਤੇ ਸਰਕਾਰ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ ਗਈ ਹੈ।
ਸ਼੍ਰੀ ਅਜੇ ਗਾਂਧੀ  ਨੇ ਕਿਹਾ ਕਿ ਜਨਤਕ ਸੁਰੱਖਿਆ ਅਤੇ ਵਿਅਕਤੀਗਤ ਇਜ਼ਤ ਦੀ ਰਾਖੀ ਲਈ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ। ਉਨ੍ਹਾਂ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾ ਦੀ ਗੈਰਕਾਨੂੰਨੀ ਗਤੀਵਿਧੀ ਬਾਰੇ ਪੁਲਿਸ ਨੂੰ ਤੁਰੰਤ ਸੂਚਿਤ ਕਰਨ ਤਾਂ ਜੋ ਜ਼ਿਲ੍ਹੇ ਵਿੱਚ ਸੁਰੱਖਿਅਤ ਅਤੇ ਸ਼ਾਂਤਮਈ ਵਾਤਾਵਰਨ ਬਣਾਇਆ ਜਾ ਸਕੇ।

Leave a Reply

Your email address will not be published. Required fields are marked *