ਮੋਗਾ ਦੇ ਕਿਸਾਨ 15 ਜੂਨ ਤੋਂ ਹੀ ਲਗਾ ਸਕਣਗੇ ਝੋਨਾ

Moga

ਮੋਗਾ, 16 ਮਈ:
ਪੰਜਾਬ ਪ੍ਰਜਵੇਸ਼ਨ ਆਫ਼ ਸਬ ਸੁਆਇਲ ਵਾਟਰ ਐਕਟ 2009 ਦੀ ਧਾਰਾ 3 ਦੀ ਉਪਧਾਰਾ (1) ਅਤੇ (2) ਦੁਆਰਾ ਪ੍ਰਾਪਤ ਸ਼ਕਤੀਆਂ ਅਧੀਨ ਪੰਜਾਬ ਵਿੱਚ ਝੋਨੇ ਦੀ ਲਵਾਈ ਸਬੰਧੀ ਵੱਖ ਵੱਖ ਮਿਤੀਆਂ ਜ਼ਿਲ੍ਹਿਆਂ ਅਤੇ ਝੋਨੇ ਦੀ ਲਵਾਈ ਦੀ ਕਿਸਮ ਅਨੁਸਾਰ ਨਿਸ਼ਚਿਤ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਅ ਕਿ ਇਨ੍ਹਾਂ ਹੁਕਮਾਂ ਤਹਿਤ ਡੀ.ਐਸ.ਆਰ. ਝੋਨੇ ਦੀ ਸਿੱਧੀ ਬਿਜਾਈ ਲਈ 15 ਮਈ ਤੋਂ 31 ਮਈ, 2024 ਤੱਕ ਪੂਰੇ ਪੰਜਾਬ ਰਾਜ ਵਿੱਚ ਝੋਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਵਿੱਚ ਕਿਸਾਨ 15 ਜੂਨ ਤੋਂ ਝੋਨਾ ਲਗਾਉਣਾ ਸ਼ੁਰੂ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਉਕਤ ਮਿਤੀਆਂ ਤੋਂ ਪਹਿਲਾਂ ਝੋਨਾ ਨਾ ਲਗਾਉਣ ਅਤੇ ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ।