ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬਸੀ ਪਠਾਣਾਂ ਸ਼ਹਿਰ ਵਿਖੇ ਬਣਨ ਵਾਲੇ ਉਪ ਮੰਡਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ

Politics Punjab

ਬਸੀ ਪਠਾਣਾਂ/ ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ 

ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਅਧੀਨ ਹਲਕਾ ਬਸੀ ਪਠਾਣਾਂ ਵਿੱਚ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। 

ਇਹ ਪ੍ਰਗਟਾਵਾ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਬਸੀ ਪਠਾਣਾਂ ਸ਼ਹਿਰ ਵਿਖੇ 8.62 ਕਰੋੜ ਦੀ ਲਾਗਤ ਨਾਲ ਕਰੀਬ 03.54 ਏਕੜ ਵਿੱਚ ਬਣਨ 

ਵਾਲੇ ਉਪ ਮੰਡਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕੰਪਲੈਕਸ ਇੱਕ ਵਰੇ ਅੰਦਰ ਮੁਕੰਮਲ ਹੋਵੇਗਾ ਅਤੇ ਇਸ ਦੇ ਬਣਨ ਨਾਲ ਨਾਗਰਿਕਾਂ ਨੂੰ ਵੱਡੀ ਸੌਗਾਤ ਮਿਲੇਗੀ। ਉਹਨਾਂ ਦੱਸਿਆ ਕਿ ਕੰਪਲੈਕਸ ਦੀ ਇਮਾਰਤ ਦਾ ਕਵਰਡ ਏਰੀਆ 27850 ਸੁਕੇਅਰ ਫੁੱਟ ਹੈ।

ਹਲਕਾ ਵਿਧਾਇਕ ਨੇ ਕਿਹਾ ਕਿ ਪੁਰਾਣਾ ਉਪ ਮੰਡਲ ਕੰਪਲੈਕਸ ਸ਼ਹਿਰ ਦੇ ਅੰਦਰ ਅਤੇ ਬੱਸ ਸਟੈਂਡ ਤੋਂ ਦੂਰ ਹੋਣ ਕਰ ਕੇ ਆਮ ਜਨਤਾ ਨੂੰ ਪ੍ਰਸ਼ਾਸਨਿਕ ਕੰਮ ਕਰਵਾਉਣ ਸਬੰਧੀ ਖੇਚਲ ਝੱਲਣੀ ਪੈਂਦੀ ਸੀ ਅਤੇ ਉਹ ਇਮਾਰਤ ਪੁਰਾਣੀ ਹੋਣ ਕਰ ਕੇ ਵੀ ਠੀਕ ਨਹੀਂ ਸੀ, ਜਿਸ ਕਰ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਉਹਨਾਂ ਵੱਲੋਂ ਸਭ ਤੋਂ ਪਹਿਲੀ ਮੰਗ ਵੱਖੋ-ਵੱਖ ਸਰਕਾਰੀ ਦਫਤਰਾਂ ਲਈ ਨਵੀਂ ਬਿਲਡਿੰਗ ਮਨਜ਼ੂਰ ਕਰਵਾਉਣ ਦੀ ਸੀ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਪ੍ਰਸ਼ਾਸਨਿਕ ਸੁਵਿਧਾਵਾਂ ਇੱਕੋ ਛੱਤ ਹੇਠਾਂ ਉਪਲਬਧ ਹੋ ਸਕਣ।

ਹਲਕਾ ਵਿਧਾਇਕ ਨੇ ਦੱਸਿਆ ਕਿ ਇਸ ਦੀ ਮਨਜ਼ੂਰੀ ਸਰਕਾਰ ਪਾਸੋਂ 2023 ਵਿੱਚ ਹੀ ਕਰਵਾ ਲਈ ਗਈ ਸੀ, ਪ੍ਰੰਤੂ ਪੁਰਾਣੀ ਬਿਲਡਿੰਗ ਵਾਲੀ ਜਗ੍ਹਾ ਹੀ ਇਸ ਨੂੰ ਬਣਾਇਆ ਜਾਣਾ ਸੀ ਅਤੇ ਇਸ ਕਰਕੇ ਉਹਨਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਪੂਰਨ ਨਹੀਂ ਹੋਣਾ ਸੀ। ਇਸ ਲਈ ਬੱਸ ਸਟੈਂਡ ਨੇੜਲੀ ਇਹ ਜਗ੍ਹਾ ਮਨਜ਼ੂਰ ਕਰਵਾਉਣ ਦੇ ਵਿੱਚ ਸਮਾਂ ਲੱਗਿਆ।  

ਹਲਕਾ ਵਿਧਾਇਕ ਨੇ ਦੱਸਿਆ ਕਿ ਇਸ ਵਿੱਚ ਦਫਤਰ ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ ਦਫਤਰ, ਫਰਦ ਕੇਂਦਰ ਸਮੇਤ ਵੱਖੋ-ਵੱਖ ਵਿਭਾਗਾਂ ਦੇ ਦਫਤਰ ਹੋਣਗੇ। 

ਇਸ ਮੌਕੇ ਡਾਇਰੈਕਟਰ ਲੇਬਰ ਵੈਲਫੇਅਰ ਬੋਰਡ ਸ਼੍ਰੀ ਰਾਜ ਪੁਰੀ, ਮੈਂਬਰ ਮੰਡੀ ਬੋਰਡ ਇੰਦਰਜੀਤ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਮਨਪ੍ਰੀਤ ਸਿੰਘ ਸੋਮਲ, ਪ੍ਰੀਤੀ ਅਰੋੜਾ ਮਹਿਲਾ ਸੈੱਲ ਜ਼ਿਲ੍ਹਾ ਪ੍ਰਧਾਨ, ਡੀ.ਐੱਸ.ਪੀ. ਰਾਜ ਕੁਮਾਰ, ਕਸ਼ਮੀਰ ਸਿੰਘ, ਅੰਮ੍ਰਿਤ ਬਾਜਵਾ, ਅਰੁਣ ਕੁਮਾਰ, ਰਾਜਵੀਰ ਮਾਨ ਸਰਪੰਚ, ਦਵਿੰਦਰ ਸਿੰਘ, ਸਮੇਤ ਵੱਖੋ ਵੱਖ ਸ਼ਖਸੀਅਤਾਂ ਤੇ ਸ਼ਹਿਰ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *