ਵਿਧਾਇਕ ਵਲੋਂ ਤਹਿਸੀਲ ’ਚ ਰਜਿਸਟਰੀਆਂ ਦੇ ਕੰਮ ਦਾ ਜਾਇਜ਼ਾ

Politics Punjab

ਹੁਸ਼ਿਆਰਪੁਰ, 5 ਮਾਰਚ: ਆਪਣੀ ਰਜਿਸਟਰੀ ਕਰਵਾਉਣ ਲਈ ਚਿੰਤਤ ਪ੍ਰਵਾਸੀ ਭਾਰਤੀ ਸ਼ਰਨਜੀਤ ਕੌਰ (45) ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਜਿਸਟਰੀ ਹੋ ਜਾਣ ਸਦਕਾ ਉਹ ਬੁੱਧਵਾਰ ਸ਼ਾਮ ਨੂੰ ਆਪਣੀ ਵਾਪਸੀ ਫਲਾਈਟ ਲੈ ਸਕੇ ਹਨ।

        ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਜੋ ਅੱਜ ਸਵੇਰੇ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪਹੁੰਚ ਕੇ ਰਜਿਸਟਰੀਆਂ ਦੇ ਕੰਮਕਾਜ ਦੀ ਸਮੀਖਿਆ ਅਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਆਪਣੀ ਮੌਜੂਦਗੀ ਵਿਚ ਪਿੰਡ ਬਬੇਲੀ ਨਾਲ ਸਬੰਧਤ ਐਨ.ਆਰ.ਆਈ. ਸ਼ਰਨਜੀਤ ਕੌਰ ਦੀ ਪ੍ਰਾਪਰਟੀ ਦੀ ਰਜਿਸਟਰੀ ਕਰਵਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਦਫ਼ਤਰਾਂ ਵਿਚ ਕੰਮਕਾਜ ਲਈ ਖੱਜਲ ਨਹੀਂ ਹੋਣ ਦੇਵੇਗੀ। ਜਿੰਪਾ ਨੇ ਕਿਹਾ ਕਿ ਉਨ੍ਹਾਂ ਖੁਦ ਅਧਿਕਾਰੀਆਂ/ਕਰਮਚਾਰੀਆਂ ਨਾਲ ਗੱਲਬਾਤ ਕਰਕੇ ਸਪਸ਼ਟ ਕੀਤਾ ਹੈ ਕਿ ਮਾਲ ਵਿਭਾਗ ਦੇ ਦਫ਼ਤਰਾਂ ਵਿਚ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

        ਤਹਿਸੀਲ ਕੰਪਲੈਕਸ ਵਿਖੇ ਦੌਰਾ ਕਰਨ ਉਪਰੰਤ ਵਿਧਾਇਕ ਜਿੰਪਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਕੁਝ ਐਨ.ਆਰ.ਆਈਜ਼ ਦੀ ਬੁੱਧਵਾਰ ਰਾਤ ਦੀ ਫਲਾਈ ਹੈ ਅਤੇ ਉਨ੍ਹਾਂ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਲਈ ਪਹਿਲਾਂ ਹੀ ਸਮਾਂ ਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਸਵੇਰੇ 09:30 ਵਜੇ ਤਹਿਸੀਲ ਕੰਪਲੈਕਸ ਵਿਖੇ ਪਹੁੰਚ ਗਏ ਸਨ ਜਿਥੇ ਸਾਰੇ ਸਬੰਧਤ ਅਧਿਕਾਰੀ ਮੌਜੂਦ ਸਨ ਅਤੇ ਲੋਕਾਂ ਦੀਆਂ ਰਜਿਸਟਰੀਆਂ ਹੋ ਰਹੀਆਂ ਸਨ। ਐਨ.ਆਰ.ਆਈ. ਸ਼ਰਨਜੀਤ ਕੌਰ ਨੇ ਆਪਣੀ ਰਜਿਸਟਰੀ ਕਰਵਾਉਣ ਉਪਰੰਤ ਕਿਹਾ ਕਿ ਉਹ ਇਸ ਕਾਰਜ ਲਈ ਚਿੰਤਤ ਸਨ ਪਰ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਜਿਸਟਰੀਆਂ ਦਾ ਕੰਮ ਲਗਾਤਾਰ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ।

0 thoughts on “ਵਿਧਾਇਕ ਵਲੋਂ ਤਹਿਸੀਲ ’ਚ ਰਜਿਸਟਰੀਆਂ ਦੇ ਕੰਮ ਦਾ ਜਾਇਜ਼ਾ

Leave a Reply

Your email address will not be published. Required fields are marked *