ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ਼ ਨੇ ਪਿੰਡ ਟਾਹਲੀਵਾਲਾ ਜੱਟਾ ਦੇ ਅਪਗ੍ਰੇਡ (ਮਿਡਲ ਤੋਂ ਹਾਈ) ਸਕੂਲ ਦਾ ਕੀਤਾ ਉਦਘਾਟਨ

Fazilka Politics Punjab

ਜ਼ਲਾਲਾਬਾਦ, ਫਾਜ਼ਿਲਕਾ 9 ਦਸੰਬਰ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਵੱਲੋਂ ਸਿਖਿਆ ਦੇ ਖੇਤਰ ਵਿਚ ਇਤਿਹਾਸਲ ਫੈਸਲੇ ਲਏ ਜਾ ਰਹੇ ਹਨ। ਇਸੇ ਲੜੀ ਤਹਿਤ ਸਿਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿਖਿਆ ਵਿਭਾਗ ਨਵੀਆਂ ਬੁਲੰਦੀਆਂ ਛੂ ਰਿਹਾ ਹੈ। ਪਿਛਲੇ ਦਿਨੀ ਮੌਜੂਦਾ ਪੰਜਾਬ ਸਰਕਾਰ ਵੱਲੋਂ ਪਹਿਲਕਦਮੀਆਂ ਕਰਦਿਆਂ ਹਲਕਾ ਜਲਾਲਾਬਾਦ ਅਧੀਨ ਪੈਂਦੇ ਸਰਕਾਰੀ ਮਿਡਲ ਸਕੂਲ ਟਾਹਲੀਵਾਲਾ ਜੱਟਾਂ ਨੂੰ ਹਾਈ ਸਕੂਲ ਦੇ ਪੱਧਰ ਤੱਕ ਅਪਗੇ੍ਰਡ ਕੀਤਾ ਗਿਆ ਜਿਸ ਦਾ ਉਦਾਘਾਟਨ ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ਼ ਵੱਲੋਂ ਰਸਮੀ ਤੌਰ *ਤੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ, ਸਕੂਲ ਸਟਾਫ ਅਤੇ ਬਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।

ਇਸ ਦੌਰਾਨ ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਲ 1954 ਵਿਚ ਸਕੂਲ ਦੀ ਸਿਰਜਣਾ ਹੋਈ ਸੀ, 70 ਸਾਲ ਬਾਅਦ ਇਸ ਸਕੂਲ ਨੁੰ ਅਪ੍ਰੇਡ ਕੀਤਾ ਗਿਆ ਹੈ ਜਿਸ ਨਾਲ ਇਲਾਕੇ ਅੰਦਰ ਕਾਫੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ੳਨ੍ਹਾਂ ਕਿਹਾ ਕਿ ਅਪ੍ਰੇਗੇਡੇਸ਼ਨ ਹੋਣ ਨਾਲ ਬਚਿਆਂ ਨੂੰ ਮਿਡਲ ਤੱਕ ਦੀ ਸਿਖਿਆ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਦੂਸਰੇ ਸਕੂਲ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸਕੂਲੀ ਬਚਿਆਂ ਵੱਲੋਂ ਇਸ ਪ੍ਰਾਪਤੀ ਨੂੰ ਲੈ ਕੇ ਕਾਫੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ।

ਸ੍ਰੀ ਗੋਲਡੀ ਕੰਬੋਜ ਨੇ ਕਿਹਾ ਕਿ ਬਚਿਆਂ ਦੇ ਨਾਲ-ਨਾਲ ਮਾਪਿਆਂ ਅੰਦਰ ਵੀ ਕਾਫੀ ਉਤਸਾਹ ਨਜਰ ਆ ਰਿਹਾ ਹੈ । ਉਨ੍ਹਾਂ ਕਿਹਾ ਕਿ ਮਿਡਲ ਤੱਕ ਦੀ ਸਿਖਿਆ ਤੋਂ ਬਾਅਦ ਉਹ ਚਿੰਤਿਤ ਮਹਿਸੂਸ ਕਰਦੇ ਸਨ ਕਿ ਉਚੇਰੀ ਪੜਾਈ ਲਈ ਕਿਸੇ ਹੋਰ ਬਾਹਰ ਸਕੂਲ ਵਿਖੇ ਜਾਣਾ ਪਵੇਗਾ, ਹੁਣ ਸਕੂਲ ਦੇ ਹਾਈ ਹੋਣ ਨਾਲ ਉਹ ਚਿੰਤਾਮੁਕਤ ਹੋ ਗਏ ਹਨ। ਇਸ ਦੇ ਨਾਲ-ਨਾਲ ਸਕੂਲ ਸਟਾਫ ਵੀ ਬਹੁਤ ਖੁਸ਼ ਹੋਇਆ ਹੈ ਕਿ ਉਨ੍ਹਾਂ ਦੇ ਸਕੂਲ ਵਿਚ ਵੀ ਬਾਕੀ ਸਕੂਲਾਂ ਵਾਂਗ ਹੋਰ ਸਹੂਲਤਾਂ ਉਪਲਬਧ ਹੋਣਗੀਆਂ।

ਵਿਧਾਇਕ ਜ਼ਲਾਲਾਬਾਦ ਨੇ ਕਿਹਾ ਕਿ ਉਹ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਿਖਿਆ ਮੰਤਰੀ ਦਾ ਬਹੁਤ ਧੰਨਵਾਦ ਕਰਦੇ ਹਨ ਜੋ ਜਲਾਲਾਬਾਦ ਹਲਕੇ ਨੂੰ ਵਿਕਾਸ ਦੀ ਪ੍ਰਗਤੀ ਵੱਲ ਲਿਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਿਖਿਆ ਤੇ ਸਿਹਤ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਸਨ ਜਿਨ੍ਹਾਂ *ਤੇ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਗਏ ਹਨ।