ਮਾਨਸਾ, 03 ਫਰਵਰੀ:
ਵਿਧਾਇਕ ਬੁਢਲਾਡਾ-ਕਮ-ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਵਿਧਾਨ ਸਭਾ ਬੁਢਲਾਡਾ ਦੇ ਬਲਾਕ ਪ੍ਰਧਾਨਾਂ ਨਾਲ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਪਾਰਟੀ ਢਾਂਚੇ ਨੂੰ ਜਥੇਬੰਦਕ ਰੂਪ ਵਿੱਚ ਹੇਠਲੇ ਪੱਧਰ ’ਤੇ ਵੀ ਮਜ਼ਬੂਤ ਕੀਤਾ ਜਾਵੇਗਾ।
ਉਨ੍ਹਾਂ ਸਮੂਹ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਹਰੇਕ ਪਿੰਡ ਵਿੱਚ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ। ਇਸ ਕੈਂਪ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਰਹਿ ਕੇ ਮੌਕੇ ’ਤੇ ਹੀ ਲੋਕ ਸਮੱਸਿਆਵਾਂ ਦਾ ਹੱਲ ਕਰਨਗੇ ।
ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਵੱਖ ਵੱਖ ਵਿੰਗ ਵਿੱਚ ਜ਼ਿਲ੍ਹਾ ਪੱਧਰੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇੰਨ੍ਹਾਂ ਵਿੱਚ ਟਰੇਡ ਵਿੰਗ ਦੇ ਆਸ਼ੂ ਬਾਂਸਲ ਜ਼ਿਲ੍ਹਾ ਪ੍ਰਧਾਨ, ਲਲਿਤ ਸ਼ੰਟੀ ਜਿਲ੍ਹਾ ਜਨਰਲ ਸਕੱਤਰ, ਲੀਗਲ ਵਿੰਗ ਵਿੱਚ ਨਾਜ਼ਮ ਸਿੰਘ ਜ਼ਿਲਾ ਜਨਰਲ ਸਕੱਤਰ, ਐਸ.ਸੀ.ਵਿੰਗ ਵਿੱਚ ਸੰਦੀਪ ਸਿੰਘ ਫਫੜੇ ਭਾਈਕੇ ਨੂੰ ਜ਼ਿਲ੍ਹਾ ਜਨਰਲ ਸਕੱਤਰ, ਡਾਕਟਰ ਵਿੰਗ ਵਿੱਚ ਡਾਕਟਰ ਗੁਰਜੰਟ ਸਿੰਘ ਸੈਣੀ ਜਿਲਾ ਪ੍ਰਧਾਨ, ਡਾਕਟਰ ਭਰਪੂਰ ਸਿੰਘ ਜਨਰਲ ਸਕੱਤਰ, ਹਰਦੇਵ ਸਿੰਘ ਕੋਰਵਾਲਾ ਜ਼ਿਲਾ ਮੀਡੀਆ ਇੰਚਾਰਜ , ਗੁਰਮੀਤ ਸਿੰਘ ਖੁਰਮੀ ਜ਼ਿਲ੍ਹਾ ਦਫਤਰ ਇੰਚਾਰਜ, ਇਸਤਰੀ ਵਿੰਗ ਦੇ ਪਰਮਜੀਤ ਕੌਰ ਜਿਲ੍ਹਾ ਪ੍ਰਧਾਨ, ਸ਼ਰਨਜੀਤ ਕੌਰ ਸੱਗੂ ਜਿਲ੍ਹਾ ਜਨਰਲ ਸਕੱਤਰ, ਯੂਥ ਵਿੰਗ ਦੇ ਰਮਨ ਸਿੰਘ ਗੁੜੱਦੀ ਜ਼ਿਲ੍ਹਾ ਪ੍ਰਧਾਨ, ਸੁਖਵਿੰਦਰ ਸਿੰਘ ਖੋਖਰ ਜ਼ਿਲ੍ਹਾ ਜਨਰਲ ਸਕੱਤਰ, ਟਰਾਂਸਪੋਰਟ ਵਿੰਗ ਦੇ ਯਾਦਵਿੰਦਰ ਸਿੰਘ ਭੀਖੀ ਜਿਲ੍ਹਾ ਜਨਰਲ ਸਕੱਤਰ, ਕਿਸਾਨ ਵਿੰਗ ਵਿੱਚ ਹਰਦੇਵ ਸਿੰਘ ਉੱਲਕ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ ਭੀਖੀ ਜਨਰਲ ਸਕੱਤਰ, ਸਪੋਰਟਸ ਵਿੰਗ ਵਿੱਚ ਪਰਗਟ ਸਿੰਘ ਕਾਲਾ ਜ਼ਿਲ੍ਹਾ ਪ੍ਰਧਾਨ, ਬੂਟਾ ਸਿੰਘ ਬੱਪੀਆਣਾ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ ।
ਸਮੂਹ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਲਈ ਚਰਨਜੀਤ ਸਿੰਘ ਅੱਕਾਂਵਾਲੀ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜਿਲ੍ਹਾ ਮਾਨਸਾ, ਗੁਰਪ੍ਰੀਤ ਸਿੰਘ ਭੁੱਚਰ, ਜਨਰਲ ਸਕੱਤਰ ਜ਼ਿਲਾ ਮਾਨਸਾ, ਸੋਹਣਾ ਸਿੰਘ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜਿਲਾ ਮਾਨਸਾ, ਸਤੀਸ਼ ਸਿੰਗਲਾ ਚੇਅਰਮੈਨ ਮਾਰਕੀਟ ਬੁਢਲਾਡਾ, ਰਣਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬੋਹਾ, ਚਮਕੌਰ ਸਿੰਘ ਖੁਡਾਲ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਬਲਵਿੰਦਰ ਸਿੰਘ ਔਲਖ ਪੀ.ਏ., ਗੁਰਦਰਸ਼ਨ ਸਿੰਘ ਪਟਵਾਰੀ ਐਮ.ਐਲ.ਏ.ਦਫਤਰ, ਐਡਵੋਕੇਟ ਚੰਦਨ ਗਰਗ, ਦਰਸ਼ਨ ਘਾਰੂ, ਕੁਲਵੰਤ ਸਿੰਘ ਸ਼ੇਰਖਾਂ ਵਾਲਾ, ਕੇਵਲ ਸ਼ਰਮਾ ਬਰੇਟਾ, ਹਰਵਿੰਦਰ ਸਿੰਘ ਸੇਖੋਂ, ਸੁਖਜਿੰਦਰ ਸਿੰਘ ਛੀਨਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹੋਰ ਵੀ ਮਜਬੂਤੀ ਨਾਲ ਕੰਮ ਕਰੇਗੀ ।
ਵਿਧਾਇਕ ਬੁੱਧ ਰਾਮ ਨੇ ਵਿਧਾਨ ਸਭਾ ਬੁਢਲਾਡਾ ਦੇ ਬਲਾਕ ਪ੍ਰਧਾਨਾਂ ਨਾਲ ਕੀਤੀ ਮੀਟਿੰਗ


