ਵਿਧਾਇਕ ਬੁੱਧ ਰਾਮ ਨੇ ਅਸ਼ੋਕ ਚੱਕਰ ਵਿਜੇਤਾ ਸ਼ਹੀਦ ਹਵਲਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ

Mansa

ਮਾਨਸਾ, 19 ਫਰਵਰੀ:
ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼ ਦੀ ਰੱਖਿਆ ਕਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਵੀ ਕਰਦੀ ਹੈ ਅਤੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਵੀ ਵਚਨਬੱਧ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਦਾਤੇਵਾਸ ਦੇ ਅਸ਼ੋਕ ਚੱਕਰ ਵਿਜੇਤਾ ਸ਼ਹੀਦ ਹਵਲਦਾਰ ਜੋਗਿੰਦਰ ਸਿੰਘ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਆਰਥਿਕ ਸਹਾਇਤਾ ਵਜੋਂ 5 ਲੱਖ ਰੁਪੈ ਦੀ ਰਾਸ਼ੀ ਦਾ ਚੈੱਕ ਵਿਸ਼ੇਸ ਤੌਰ ’ਤੇ ਸਹਾਇਤਾ ਵਜੋਂ ਉਸ ਦੇ ਤਿੰਨਾਂ ਭਤੀਜਿਆਂ ਦੇ ਨਾਮ ’ਤੇ ਭੇਂਟ ਕਰਨ ਮੌਕੇ ਕੀਤਾ ।
ਵਿਧਾਇਕ ਨੇ ਦੱਸਿਆ ਕਿ ਸ਼ਹੀਦ ਦੇ ਭਰਾ ਅਜਮੇਰ ਸਿੰਘ ਦੇ ਪੁੱਤਰਾਂ ਪਰਮਜੀਤ ਸਿੰਘ ਨੂੰ 1,66,666/ਰੁਪੈ, ਗੁਰਦੇਵ ਸਿੰਘ ਨੂੰ 1,66, 667/ਰੁਪੈ, ਹਰਦੇਵ ਸਿੰਘ ਨੂੰ 1,66, 667/ਰੁਪੈ ਦੇ ਚੈੱਕ ਮੁੱਖ ਮੰਤਰੀ ਫੰਡ ਵਿੱਚੋਂ ਭੇਂਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਵਾਲਦਾਰ ਜੋਗਿੰਦਰ ਸਿੰਘ ਦੀ ਕੁਰਬਾਨੀ ਵਾਰੇ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਵੱਲੋਂ ਇਸ ਪਰਿਵਾਰ ਨੂੰ ਸਨਮਾਨ ਵਜੋਂ ਆਰਥਿਕ ਸਹਾਇਤਾ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ ਹਵਾਲਦਾਰ ਜੋਗਿੰਦਰ ਸਿੰਘ ਹੁਰੀਂ ਤਿੰਨ ਭਰਾ ਸਨ,  ਇਹਨਾਂ ਵਿੱਚੋਂ ਅਜਮੇਰ ਸਿੰਘ ਹੀ ਵਿਆਹੁਤਾ ਸਨ। ਇਸ ਤੋਂ ਇਲਾਵਾ ਬੋਹਾ ਦੀ ਵਸਨੀਕ ਹਰਜੀਤ ਕੌਰ ਵਿਧਵਾ ਗੁਰਦੀਪ ਸਿੰਘ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 25000/ਰੂਪੈ ਦਾ ਚੈੱਕ ਦਿੱਤਾ ਗਿਆ।
ਇਸ ਮੌਕੇ ਐਸ.ਡੀ.ਐਮ.ਬੁਢਲਾਡਾ ਸ੍ਰ ਗਗਨਦੀਪ ਸਿੰਘ, ਸਤੀਸ਼ ਕੁਮਾਰ, ਆਮ ਆਦਮੀ ਪਾਰਟੀ ਵੱਲੋਂ ਗੁਰਦਰਸ਼ਨ ਸਿੰਘ ਪਟਵਾਰੀ, ਜੋਗਿੰਦਰ ਸਿੰਘ ਦਾਤੇਵਾਸ, ਸੰਸਾਰ ਸਿੰਘ ਬਲਾਕ ਪ੍ਰਧਾਨ, ਨੰਬਰਦਾਰ ਦਾਤੇਵਾਸ, ਮੱਖਣ ਸਿੰਘ ਬੋਹਾ ਹਾਜ਼ਰ ਸਨ।