ਵਿਧਾਇਕ ਬੱਲੂਆਣਾ ਤੇ ਡਿਪਟੀ ਕਮਿਸ਼ਨਰ ਨੇ ਪਿੰਡ ਸੁਖਚੈਨ ਦੇ ਸਰਕਾਰੀ ਕਾਲਜ ਦਾ ਕੀਤਾ ਦੌਰਾ

Fazilka

 ਅਬੋਹਰ/ਫਾਜ਼ਿਲਕਾ 8 ਅਗਸਤ 2024….

  ਵਿਧਾਇਕ ਬੱਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਅਤੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਬੱਲੂਆਣੇ ਹਲਕੇ ਦੇ ਪਿੰਡ ਸੁਖਚੈਨ ਦੇ ਸਰਕਾਰੀ ਕਾਲਜ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਕਾਲਜ ਦੇ ਪ੍ਰਬੰਧਾਂ, ਸਾਫ ਸਫਾਈ ਅਤੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਬਾਰੇ ਕਾਲਜ ਦੇ ਪ੍ਰਿੰਸੀਪਲ ਤੋਂ ਜਾਣਕਾਰੀ ਹਾਸਲ ਕੀਤੀ।

 ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਲਈ ਮਿਆਰੀ ਉਚੇਰੀ ਸਿੱਖਿਆ ਸਹੂਲਤਾਂ ਮੁਹਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਲਕੇ ਦਾ ਕੋਈ ਵੀ ਵਿਦਿਆਰਥੀ ਵਿਦਿਆ ਤੋਂ ਵਾਂਝਾਂ ਨਹੀਂ ਰਹੇਗਾ ਕਿਉਂਕਿ ਹੁਣ ਉਨ੍ਹਾਂ ਦੇ ਨਜਦੀਕ ਇਹ ਕਾਲਜ ਬਣਿਆ ਹੈ। ਉਨ੍ਹਾਂ ਮੌਜੂਦ ਕਾਲਜ ਦੇ ਅਧਿਆਪਕਾਂ ਨੂੰ ਕਿਹਾ ਕਿ ਜੇਕਰ ਕਾਲਜ ਲਈ ਕਿਸੇ ਵੀ ਤਰ੍ਹਾਂ ਦੀ ਜਰੂਰਤ ਹੈ ਤਾਂ ਉਹ ਉਨਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਜਲਦ ਹੀ ਉਸਨੂੰ ਪੂਰਾ ਕੀਤਾ ਜਾ ਸਕੇ!

 ਡਿਪਟੀ ਕਮਿਸ਼ਨਰ ਨੇ ਕਾਲਜ ਦੀ ਲਾਈਬ੍ਰੇਰੀ ਦੀ ਜਾਂਚ ਕਰਨ ਮੌਕੇ ਕਿਹਾ ਕਿ ਲਾਈਬ੍ਰੇਰੀ ਵਿੱਚ ਕਿਤਾਬਾਂ ਅਤੇ ਕਿਤਾਬਾਂ ਲਈ ਆਉਂਦੇ ਫੰਡ ਬਾਰੇ ਜਾਣਕਾਰੀ ਹਾਸਲ ਕੀਤੀ।ਇਸ ਤੋਂ ਇਲਾਵਾ   ਬੱਚਿਆਂ ਦੀ ਗਿਣਤੀ, ਕਲਾਸਾਂ ਅਤੇ  ਕਾਲਜ ਦੀ ਉਸਾਰੀ ਅਤੇ ਪ੍ਰਬੰਧਾ ਬਾਰੇ ਜਾਣਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਚਾਰੀ ਸਿੱਖਿਆ ਦੇਣ ਲਈ ਇਹ ਕਾਲਜ ਉਸਾਰਿਆ ਗਿਆ। ਉਹਨਾਂ ਕਿਹਾ ਕਿ ਕੋਈ ਵੀ ਪੜ੍ਹਣ  ਦਾ ਚਾਹਵਾਨ ਵਿਦਿਆਰਥੀ ਕਾਲਜ ਵਿੱਚ ਦਾਖਲਾ ਲੈਣ ਤੋਂ ਵਾਂਝਾ ਨਾ ਰਹੇ ਤੇ ਦਾਖਲੇ ਮੁਹਿੰਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਸਮੇਤ ਕਾਲਜ ਦੇ ਅਧਿਆਪਕ ਆਦਿ ਵੀ ਹਾਜਰ ਸਨ।