ਫ਼ਰੀਦਕੋਟ 18 ਨਵੰਬਰ- ਵਕੀਲ ਸਮਾਜ ਦਾ ਇੱਕ ਬੁੱਧੀਜੀਵੀ ਵਰਗ ਹੈ, ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਸਤਾ ਅਤੇ ਜਲਦੀ ਨਿਆਂ ਦਿਵਾਉਣ ਵਿੱਚ ਵਕੀਲ ਭਾਈਚਾਰੇ ਦੀ ਭੂਮਿਕਾ ਅਹਿਮ ਹੁੰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ।

 ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਵਕੀਲਾਂ ਵੱਲੋਂ ਅਦਾਲਤੀ ਕੰਪਲੈਕਸਾਂ ਵਿੱਚ ਬੁਨਿਆਦੀ ਢਾਂਚੇ  ਨਾਲ ਜੁੜੀਆਂ ਸਮੱਸਿਆਵਾਂ ਸਪੀਕਰ ਸੰਧਵਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ। ਜਿਸ ਦਾ ਤੁਰੰਤ ਹੱਲ ਕਰਦਿਆਂ ਉਨ੍ਹਾਂ ਫ਼ਰੀਦਕੋਟ ਬਾਰ ਐਸੋਸੀਏਸ਼ਨ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਜੈਤੋ ਬਾਰ ਐਸੋਸੀਏਸ਼ਨ ਵੱਲੋਂ ਉਠਾਈ ਮੰਗ ਨੂੰ ਵੀ ਪੂਰਾ ਕਰਦਿਆਂ ਉਨ੍ਹਾਂ ਨੂੰ ਵੀ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦਿਆਂ ਮੰਗਾਂ ਦਾ ਵੀ ਤੁਰੰਤ ਹੱਲ ਕੀਤਾ ਜਾਵੇਗਾ।

ਇਸ ਮੌਕੇ ਸਰਨਾਮ ਸਿੰਘ ਸੰਧੂ ਪ੍ਰਧਾਨ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਅਮਨਪ੍ਰੀਤ ਕੌਰ ਮੀਤ ਪ੍ਰਧਾਨ, ਸ਼ਿਵਮ ਠਾਕੁਰ ਉਪ ਪ੍ਰਧਾਨ, ਮੁਕੇਸ਼ ਸ਼ਰਮਾ ਸਕੱਤਰ ,ਸੰਗੀਤਾ ਸ਼ਰਮਾ ਸੰਯੁਕਤ ਸਕੱਤਰ, ਸਰਬਜੋਤ ਸਿੰਘ ਬਰਾੜ ਕੈਸ਼ੀਅਰ,ਸ਼ਿਵਕਰਤਾਰ ਸਿੰਘ ਸੇਖੋਂ, ਗੁਰਜਗਪਾਲ ਸਿੰਘ ਬਰਾੜ, ਕਿਰਨਦੀਪ ਸ਼ਰਮਾ,ਸਤਿੰਦਰਪਾਲ ਸਿੰਘ ਸੰਧੂ,ਤੇਜਿੰਦਰ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਾਰ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਵਕੀਲ ਹਾਜ਼ਰ ਸਨ।